For the best experience, open
https://m.punjabitribuneonline.com
on your mobile browser.
Advertisement

ਸੀਬੀਆਈ-ਆਰਬੀਆਈ ਦੀ ਨਕਲੀ ਟੀਮ ਨੇ ਮਹਿਲਾ ਨੂੰ ਧਮਕਾ ਕੇ 18.40 ਲੱਖ ਠੱਗੇ

08:59 AM May 02, 2024 IST
ਸੀਬੀਆਈ ਆਰਬੀਆਈ ਦੀ ਨਕਲੀ ਟੀਮ ਨੇ ਮਹਿਲਾ ਨੂੰ ਧਮਕਾ ਕੇ 18 40 ਲੱਖ ਠੱਗੇ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਮਈ
ਸਾਈਬਰ ਠੱਗਾਂ ਨੇ ਡੀਆਰਐੱਮ ਦਫ਼ਤਰ ਦੀ ਮੁਲਜ਼ਮ ਅਤੇ ਟ੍ਰਿਬਿਊਨ ਕਾਲੋਨੀ ਵਿੱਚ ਰਹਿ ਰਹੀ ਪੂਜਾ ਸ੍ਰੀਵਾਸਤਵ ਨੂੰ ਮੁੰਬਈ ਵਿੱਚ ਦਰਜ ਇਕ ਐੱਫਆਈਆਰ ’ਚ ਉਸ ਦਾ ਨਾਂ ਹੋਣ ਦਾ ਡਰ ਦਿਖਾ ਕੇ 18.40 ਲੱਖ ਰੁਪਏ ਠੱਗ ਲਏ। ਪੂਜਾ ਦੀ ਸ਼ਿਕਾਇਤ ’ਤੇ ਸਾਈਬਰ ਥਾਣਾ ਪੁਲੀਸ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਸੁਰਵਾਰ (ਗੌਂਡਾ) ਦੀ ਰਹਿਣ ਵਾਲੀ ਪੂਜਾ ਸ੍ਰੀਵਾਸਤਵ ਨੇ ਦੱਸਿਆ ਕਿ 23 ਜਨਵਰੀ ਨੂੰ ਬਾਅਦ ਦੁਪਹਿਰ 2.42 ਵਜੇ ਉਸ ਨੂੰ ਕਾਲ ਕਰ ਕੇ ਉਸ ਨੂੰ ਦੱਸਿਆ ਗਿਆ ਕਿ ਉਸ ਖ਼ਿਲਾਫ਼ ਮੁੰਬਈ ਵਿੱਚ ਇਕ ਐੱਫਆਈਆਰ ਦਰਜ ਹੈ। ਚਲਾਕ ਠੱਗ ਨੇ ਉਸ ਦੀ ਕਾਲ ਕਥਿਤ ਤੌਰ ’ਤੇ ਮੁੰਬਈ ਪੁਲੀਸ ਨੂੰ ਟਰਾਂਸਫਰ ਕਰ ਦਿੱਤੀ।
ਇਹ ਵੀ ਕਿਹਾ ਗਿਆ ਕਿ ਵੀਡੀਓ ਕਾਲ ਦੀ ਰਿਕਾਰਡਿੰਗ ਸੁਪਰੀਮ ਕੋਰਟ ਜਾਵੇਗੀ। ਉਸ ਨੂੰ ਧਮਕਾਇਆ ਗਿਆ ਕਿ ਉਸ ਕੋਲ ਜਿੰਨਾ ਪੈਸਾ ਹੈ ਉਸ ਦਾ ਆਡਿਟ ਹੋਵੇਗਾ। ਉਸ ਨੂੰ ਕਿਹਾ ਗਿਆ ਕਿ ਆਰਬੀਆਈ ਇਕ ਰੈਂਡਮ ਅਕਾਊਂਟ ਜੈਨਰੇਟ ਕਰੇਗਾ ਜਿਸ ਵਿੱਚ ਪੈਸੇ ਪਾਉਣੇ ਹੋਣਗੇ। ਉਸ ਨੇ 24 ਅਪਰੈਲ ਨੂੰ ਆਪਣੇ ਖਾਤੇ ਵਿੱਚੋਂ ਉਸ ਖਾਤੇ ਵਿਚ 10 ਲੱਖ ਰੁਪਏ ਟਰਾਂਸਫਰ ਕਰ ਦਿੱਤੇ। 25 ਅਪਰੈਲ ਨੂੰ ਇਕ ਹੋਰ ਖਾਤੇ ਵਿੱਚ 8.40 ਲੱਖ ਰੁਪਏ ਭੇਜੇ।
ਜਦੋਂ ਠੱਗਾਂ ਨੇ ਚਾਰ ਲੱਖ ਰੁਪਏ ਹੋਰ ਮੰਗੇ ਤਾਂ ਉਸ ਨੇ ਆਪਣੇ ਭਰਾ ਨੂੰ ਪ੍ਰਬੰਧ ਕਰਨ ਲਈ ਕਿਹਾ। ਭਰਾ ਨੂੰ ਸ਼ੱਕ ਹੋਇਆ ਤਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ’ਤੇ ਇਸ ਧੋਖਾਧੜੀ ਬਾਰੇ ਪਤਾ ਲੱਗਾ।

Advertisement

Advertisement
Author Image

sukhwinder singh

View all posts

Advertisement
Advertisement
×