For the best experience, open
https://m.punjabitribuneonline.com
on your mobile browser.
Advertisement

ਪੀਰ ਬਾਬਾ ਫੁੰਮਣ ਸ਼ਾਹ ਦਾ ਮੇਲਾ ਮਨਾਇਆ

10:17 AM Jul 15, 2024 IST
ਪੀਰ ਬਾਬਾ ਫੁੰਮਣ ਸ਼ਾਹ ਦਾ ਮੇਲਾ ਮਨਾਇਆ
ਮੇਲੇ ਦੌਰਾਨ ਕੱਵਾਲੀਆਂ ਪੇਸ਼ ਕਰਦੇ ਹੋਏ ਕੱਵਾਲ।
Advertisement

ਪੱਤਰ ਪ੍ਰੇਰਕ
ਜਲੰਧਰ, 14 ਜੁਲਾਈ
ਮਸਤ ਬਲੀ ਪੀਰ ਬਾਬਾ ਫੁੰਮਣ ਸ਼ਾਹ ਦਾ ਸਲਾਨਾ ਜੋੜ ਮੇਲਾ ਆਦਮਪੁਰ ਦੇ ਸਮਾਜ ਸੇਵੀ ਅਤੇ ਬਾਬਾ ਢਾਬਾ ਦੇ ਮਾਲਕ ਮਨਮੋਹਨ ਸਿੰਘ ਬਾਬਾ ਦੀ ਵਿਸ਼ੇਸ਼ ਨਿਗਰਾਨੀ ਹੇਠ ਉਨ੍ਹਾਂ ਦੇ ਪਰਿਵਾਰ ਵੱਲੋਂ ਮਨਾਇਆ ਗਿਆ। ਇਸ ਮੌਕੇ ਮਨਮੋਹਨ ਸਿੰਘ ਬਾਬਾ ਨੇ ਦੱਸਿਆ ਜੋੜ ਮੇਲੇ ਦੇ ਸਬੰਧੀ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸੂਫ਼ੀਆਨਾ ਮਹਿਫ਼ਿਲ ਸਜਾਈ ਗਈ। ਇਸ ਮੌਕੇ ਕਾਦਰੀ ਕਵਾਲ ਆਦਮਪੁਰ ਸਾਬਰੀ ਭਰਾ ਅਤੇ ਮੁੰਡੇ ਵਡਾਲੇ ਦੇ ਭੰਗੜਾ ਗਰੁੱਪ ਵੱਲੋ ਵੱਲੋਂ ਹਾਜ਼ਰੀ ਲਗਵਾਈ। ਇਸ ਮੌਕੇ ਬ੍ਰਹਮ ਜੀ ਡੇਰਾ ਬਾਬਾ ਜਾਹਰ ਪੀਰ ਲੜੋਈ, ਬਾਬਾ ਜਸਵਿੰਦਰ ਸਿੰਘ ਨਵਾਂ ਕਿਲਾ ਸ਼ਾਹਕੋਟ, ਸਾਈ ਸਤਪਾਲ ਸ਼ੇਖੇ ਅਤੇ ਦਰਬਾਰ ਸਾਈ ਜੁਮਲੇ ਸ਼ਾਹ ਉਦੇਸੀਆਂ ਤੋਂ ਸੇਵਾਦਾਰ ਗੁਰਨਾਮ ਸਿੰਘ ਪਹੁੰਚੇ। ਇਸ ਮੌਕੇ ਸੇਵਾਮੁਕਤ ਡੀਐੱਸਪੀ ਗੋਪਾਲ ਸਿੰਘ, ਕਾਰਜ ਸਾਧਕ ਅਫਸਰ ਆਦਮਪੁਰ ਰਾਮ ਜੀਤ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ, ਰਾਜ ਕੁਮਾਰ ਪਾਲ, ਵਿਜੇ ਕੁਮਾਰ, ਕੁਲਵਿੰਦਰ ਸਿੰਘ ਟੋਨੀ, ਭੁਪਿੰਦਰ ਸਿੰਘ ਭਿੰਦਾ, ਚਰਨਜੀਤ ਸੇਰੀ, ਪਵਿੱਤਰ ਸਿੰਘ, ਗਗਨ ਪਸਰੀਚਾ, ਡਾਕਟਰ ਖੜਕ ਸਿੰਘ ਹਾਜ਼ਰ ਸਨ।

Advertisement
Advertisement
Author Image

sukhwinder singh

View all posts

Advertisement
×