ਬਾਬਾ ਸ਼ਰਫ ਸ਼ਾਹ ਦਾ ਮੇਲਾ ਯਾਦਗਾਰੀ ਹੋ ਨਿਬੜਿਆ
ਪੱਤਰ ਪ੍ਰੇਰਕ
ਮਾਛੀਵਾੜਾ, 26 ਸਤੰਬਰ
ਪਿੰਡ ਸਹਿਜੋਮਾਜਰਾ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ਼ਾਹ ਸ਼ਰਫ਼ ਦਾ 12ਵਾਂ ਮੇਲਾ ਤੇ ਭੰਡਾਰਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਵੇਰ ਸਮੇਂ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵੱਲੋਂ ਬਾਬਾ ਸ਼ਰਫ ਸ਼ਾਹ ਦੀ ਮਜ਼ਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੇਲੇ ਦੀ ਸ਼ੁਰੂਆਤ ਬਿੰਦਰ ਕੱਵਾਲ ਹੰਬੋਵਾਲ ਬੇਟ ਨੇ ਕੱਵਾਲੀਆਂ ਪੇਸ਼ ਕਰ ਕੇ ਕੀਤੀ ਜਿਸ ਉਪਰੰਤ ਗਾਇਕ ਮਲਕੀਤ ਮੀਤ, ਰੌਸ਼ਨ ਸਾਗਰ, ਜਰਨੈਲ ਧਾਲੀਵਾਲ, ਜੀਤਾ ਪਵਾਰ, ਹੁਸਨਪ੍ਰੀਤ ਹੰਸ, ਅਨਮੋਲ, ਮਿੰਟੂ ਮੀਤ, ਗਾਇਕ ਜੋੜੀ ਜੱਸੀ ਧਨੌਲਾ ਤੇ ਰਮਨ ਬਾਵਾ, ਬਿੰਦੀ ਕਲਾਲ ਮਾਜਰਾ ਤੇ ਸਿਮਰਨਜੋਤੀ, ਸੁਖਵੀਰ ਸਾਬਰ, ਮਨਜੀਤ ਵਿਰਦੀ, ਸੋਹਣ ਸੁਰੀਲਾ, ਮਨੀ ਸਮਰਾਲਾ, ਗੀਤਕਾਰ ਤੇ ਗਾਇਕ ਗਾਮੀ ਸੰਗਤਪੁਰੀਏ ਤੇ ਜਸਪਾਲ ਹੰਸ ਨੇ ਗੀਤ ਪੇਸ਼ ਕੀਤੇ। ਮੇਲੇ ’ਚ ਪੁੱਜੇ ਕਲਾਕਾਰਾਂ ਨੂੰ ਸੇਵਾਦਾਰ ਹਰਮੇਸ਼ ਸਿੰਘ, ਪ੍ਰਲਾਦ ਸਿੰਘ, ਤਾਰਾ ਸਿੰਘ, ਕਰਮ ਸਿੰਘ, ਹਾਕਮ ਸਿੰਘ, ਪਾਲ ਸਿੰਘ, ਗੁਰਦੇਵ ਸਿੰਘ, ਰਿੱਕੀ ਕੁਮਾਰ, ਜੈਲੀ, ਮਨਜੋਤ ਸਿੰਘ ਸਿੱਧੂ ਤੇ ਰਾਜੂ ਗੱਗੀ ਨੇ ਸਨਮਾਨਿਤ ਕੀਤਾ। ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਮੇਲੇ ਦੇ ਅਖੀਰ ਵਿੱਚ ਮੁੱਖ ਸੇਵਾਦਾਰ ਬਾਬਾ ਹਰਮੇਲ ਸਿੰਘ ਨੇ ਦਰਸ਼ਕਾਂ, ਇਲਾਕਾ ਵਾਸੀਆਂ ਤੇ ਕਲਾਕਾਰਾਂ ਦਾ ਧੰਨਵਾਦ ਪ੍ਰਗਟਾਇਆ।