For the best experience, open
https://m.punjabitribuneonline.com
on your mobile browser.
Advertisement

ਰੰਗਲੀ ਪੀਰ ਦੇ ਦਰਬਾਰ ’ਤੇ ਲੱਗਿਆ ਮੇਲਾ ਸਮਾਪਤ

10:17 AM Jul 15, 2024 IST
ਰੰਗਲੀ ਪੀਰ ਦੇ ਦਰਬਾਰ ’ਤੇ ਲੱਗਿਆ ਮੇਲਾ ਸਮਾਪਤ
ਬਾਲ ਗਾਇਕਾ ਨਮਰਤਾ ਸਾਦਿਕਪੁਰੀ ਦਾ ਸਨਮਾਨ ਕਰਦੇ ਹੋਏ ਮੇਲੇ ਦੇ ਪ੍ਰਬੰਧਕ।-ਫੋਟੋ: ਖੋਸਲਾ
Advertisement

ਪੱਤਰ ਪ੍ਰੇਰਕ
ਸ਼ਾਹਕੋਟ,14 ਜੁਲਾਈ
ਪਿੰਡ ਜਾਫਰਾਪੁਰ (ਤੰਗਾਤੋੜੀ) ਵਿਚ ਰੰਗਲੀ ਪੀਰ ਦੇ ਦਰਬਾਰ ’ਤੇ ਲੱਗਾ ਸਾਲਾਨਾ ਜੋੜ ਮੇਲਾ ਸਮਾਪਤ ਹੋ ਗਿਆ। ਦਰਬਾਰ ਦੇ ਗੱਦੀ ਨਸ਼ੀਨ ਕਰਮਜੀਤ ਉਰਫ ਕਾਲਾ ਬਾਬਾ ਅਤੇ ਬਾਬਾ ਜੀ ਦੇ ਅਨੇਕਾਂ ਸ਼ਰਧਾਲੂਆਂ ਵੱਲੋਂ ਸੰਯੁਕਤ ਰੂਪ ’ਚ ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਚਰਨਜੀਤ ਸਿੰਘ ਚੀਮਾ ਤੇ ਸੁਰਿੰਦਰ ਨੂਰੀ ਦੇ ਗਾਏ ਧਾਰਮਿਕ ਗੀਤ ਨਾਲ ਹੋਈ। ਮਗਰੋਂ ਮਿੰਟੂ ਹੇਅਰ ਨੇ ਆਪਣੇ ਅਨੇਕਾਂ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਬਾਲ ਗਾਇਕਾ ਨਮਰਤਾ ਸਾਦਿਕਪੁਰੀ ਨੇ ਕੁਲਦੀਪ ਮਾਣਕ ਦਾ ਗਾਇਆ ਗੀਤ ਚਾਦਰ ਪੇਸ਼ ਕੀਤਾ। ਗਾਇਕ ਆਤਮਾ ਸਿੰਘ ਬੁੱਛਣਵਾਲ, ਐਸ ਕੌਰ, ਅਰਸ਼ਦੀਪ ਚੋਟੀਆ, ਆਰ ਨੂਰ ਅਤੇ ਜੀਤ ਜਿੰਮੀ ਨੇ ਮੇਲੇ ਵਿਚ ਆਪਣੇ ਗੀਤ ਪੇਸ਼ ਕੀਤੇ। ਇਸ ਮੌਕੇ ਬਲਾਕ ਸਮਿਤੀ ਮੈਂਬਰ ਅਮਰਜੀਤ ਕੌਰ ਗਰੇਵਾਲ, ਨੰਬਰਦਾਰ ਗੁਰਦਿਆਲ ਸਿੰਘ ਗਰੇਵਾਲ ਅਤੇ ਸਾਬਕਾ ਸਰਪੰਚ ਭਜਨ ਸਿੰਘ ਨੇ ਕਿਹਾ ਕਿ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਸਾਧਨ ਹਨ। ਸਾਬਕਾ ਪੰਚਾਇਤ ਤੇ ਮੇਲਾ ਪ੍ਰਭੰਧਕ ਕਮੇਟੀ ਨੇ ਗੀਤਕਾਰ ਗੁਰਨਾਮ ਸਿੰਘ ਨਿਧੜਕ, ਗਾਇਕਾਂ ਦਾ ਸਨਮਾਨ ਕੀਤਾ।

Advertisement
Advertisement
Author Image

sukhwinder singh

View all posts

Advertisement
×