ਮੇਰੇ ਮੋਬਾਈਲ ਨੰਬਰ ਤੋਂ ਫੋਨ ਕਰਨ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ: ਮਹਿਬੂਬਾ
11:37 AM May 25, 2024 IST
Advertisement
ਸ੍ਰੀਨਗਰ, 25 ਮਈ
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਤੋਂ ਆਊਟਗੋਇੰਗ ਕਾਲ ਦੀ ਸਹੂਲਤ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਮੁਅੱਤਲ ਕਰ ਦਿੱਤੀ ਗਈ ਹੈ। ਮਹਿਬੂਬਾ ਨੇ ਕਿਹਾ, ‘ਮੈਂ ਸਵੇਰ ਤੋਂ ਕੋਈ ਫੋਨ ਕਾਲ ਨਹੀਂ ਕਰ ਸਕੀ। ਅਨੰਤਨਾਗ ਲੋਕ ਸਭਾ ਹਲਕੇ ਵਿੱਚ ਮਤਦਾਨ ਵਾਲੇ ਦਿਨ ਅਚਾਨਕ ਸੇਵਾਵਾਂ ਮੁਅੱਤਲ ਕਰਨ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।’ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਨੰਤਨਾਗ-ਰਾਜੌਰੀ ਖੇਤਰ ਤੋਂ ਲੋਕ ਸਭਾ ਚੋਣ ਲੜ ਰਹੀ ਹੈ ਤੇ ਇਸ ਸੀਟ ਲਈ ਵੋਟਿੰਗ ਜਾਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਦੇ ਵਰਕਰਾਂ ਤੇ ਪੋਲਿੰਗ ਏਜੰਟਾਂ ਨੂੰ ਹਿਰਾਸਤ ’ਚ ਰੱਖਿਆ ਹੋਇਆ ਹੈ। ਇਸ ਖ਼ਿਲਾਫ਼ ਉਨ੍ਹਾਂ ਧਰਨਾ ਵੀ ਲਗਾਇਆ।
Advertisement
Advertisement