ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਿਆ
07:09 AM Jul 20, 2024 IST
Advertisement
ਮੁੰਬਈ:
Advertisement
ਨਿਵੇਸ਼ਕਾਂ ਵੱਲੋਂ ਮੁਨਾਫ਼ਾ ਵਸੂਲੀ ਅਤੇ ਆਲਮੀ ਬਾਜ਼ਾਰਾਂ ’ਚ ਕਮਜ਼ੋਰ ਰੁਝਾਨਾਂ ਕਾਰਨ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਗਿਆ। ਰਿਲਾਇੰਸ ਇੰਡਸਟਰੀਜ਼ ਵਰਗੀ ਵੱਡੀ ਕੰਪਨੀ ਦੇ ਸ਼ੇਅਰ ਡਿੱਗਣ ਕਾਰਨ ਵੀ ਸੈਂਸੈਕਸ ਅਤੇ ਨਿਫਟੀ ਲਾਲ ਨਿਸ਼ਾਨ ’ਚ ਬੰਦ ਹੋਏ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਦੌਰਾਨ ਇਕ ਵਾਰ ਤਾਂ 81,587.76 ਦੇ ਨਵੇਂ ਰਿਕਾਰਡ ਪੱਧਰ ’ਤੇ ਪੁੱਜ ਗਿਆ ਸੀ ਪਰ ਬਾਅਦ ’ਚ 738.81 ਅੰਕ ਡਿੱਗ ਕੇ 80,604.65 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 269.95 ਅੰਕ ਡਿੱਗ ਕੇ 24,530.90 ’ਤੇ ਬੰਦ ਹੋਇਆ। ਟਾਟਾ ਸਟੀਲ 5 ਫ਼ੀਸਦ ਤੋਂ ਵੱਧ ਅਤੇ ਜੇਐੱਸਡਬਲਿਊ ਸਟੀਲ 5 ਫ਼ੀਸਦ ਦੇ ਕਰੀਬ ਟੁੱਟੇ। ਉਂਜ ਇੰਫੋਸਿਸ, ਆਈਟੀਸੀ, ਏਸ਼ੀਅਨ ਪੇਂਟਸ ਅਤੇ ਐੱਚਸੀਐੱਲ ਟੈਕਨੋਲਾਜੀਸ ਦੇ ਸ਼ੇਅਰ ਹਰੇ ਨਿਸ਼ਾਨ ’ਚ ਬੰਦ ਹੋਏ। -ਪੀਟੀਆਈ
Advertisement
Advertisement