ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿਉਹਾਰਾਂ ਮੌਕੇ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀਆਂ ਰੌਣਕਾਂ

08:13 AM Oct 05, 2024 IST
ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਵਧੀ ਹੋਈ ਆਵਾਜਾਈ। -ਫੋਟੋ: ਇੰਦਰਜੀਤ ਵਰਮਾ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਕਤੂਬਰ
ਨਰਾਤੇ ਸ਼ੁਰੂ ਹੋਣ ਨਾਲ ਹੀ ਤਿਉਹਾਰਾਂ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੋ ਗਈ ਹੈ। ਸ਼ਰਾਧਾਂ ਵਿੱਚ ਸੁਸਤ ਹੋਏ ਬਾਜ਼ਾਰ ਵਿੱਚ ਗਾਹਕਾਂ ਦੀ ਆਮਦ ’ਚ ਵੀ ਵਾਧਾ ਹੋਇਆ ਹੈ ਜਿਸ ਮਗਰੋਂ ਹੁਣ ਹਰ ਪਾਸੇ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਸਵੇਰ ਤੋਂ ਹੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਛੁੱਟੀਆਂ ਵਾਲੇ ਦਿਨਾਂ ਵਿੱਚ ਤਾਂ ਸਵੇਰ ਤੋਂ ਹੀ ਖਰੀਦਦਾਰਾਂ ਨਾਲ ਦੁਕਾਨਾਂ ਭਰ ਜਾਂਦੀਆਂ ਹਨ ਹਾਲਾਂਕਿ ਕੰਮਕਾਜੀ ਦਿਨਾਂ ਵਿੱਚ ਇਹ ਰੌਣਕ ਜ਼ਿਆਦਾਤਰ ਸ਼ਾਮ ਵੇਲੇ ਵੇਖਣ ਨੂੰ ਮਿਲਦੀ ਹੈ।
ਨਰਾਤਿਆਂ ਦੀ ਸ਼ੁਰੂਆਤ ਨਾਲ ਮੰਦਿਰਾਂ ਵਿੱਚ ਵੀ ਭਗਤਾਂ ਦੀ ਆਮਦ ਵਧੀ ਹੈ। ਨਰਾਤਿਆਂ ਦੇ ਦਸ ਦਿਨ ਲਗਪਗ ਸਾਰੇ ਹੀ ਮੰਦਿਰਾਂ ਵਿੱਚ ਸਮਾਗਮ ਕਰਵਾਏ ਜਾਂਦੇ ਹਨ ਤੇ ਰੋਸ਼ਨੀਆਂ ਨਾਲ ਮੰਦਿਰਾਂ ਨੂੰ ਸਜਾਇਆ ਜਾਂਦਾ ਹੈ। ਸ਼ਹਿਰ ਵਿੱਚ ਕਈ ਥਾਈਂ ਦੁਕਾਨਾਂ ਆਦਿ ’ਤੇ ਵੀ ਬਿਜਲੀ ਦੀਆਂ ਰੋਸ਼ਨੀ ਵਾਲੀਆਂ ਤਾਰਾਂ ਲਟਕਾਈਆਂ ਗਈਆਂ ਹਨ। ਮੌਸਮ ਵੀ ਖੁਸ਼ਗਵਾਰ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵਿੱਚ ਹੁਣ ਕੋਈ ਦਿੱਕਤ ਪੇਸ਼ ਨਹੀਂ ਆਉਂਦੀ। ਸਨਅਤੀ ਸ਼ਹਿਰ ਦੇ ਚੌੜਾ ਬਾਜ਼ਾਰ, ਸਰਾਫਾ ਬਾਜ਼ਾਰ, ਘਾਹ ਮੰਡੀ ਕਰੀਮਪੁਰਾ, ਸ਼ਾਹਪੁਰਾ ਰੋਡ, ਜਵਾਹਰ ਕੈਂਪ ਆਦਿ ਵਿੱਚ ਅੱਜ ਕੱਲ੍ਹ ਸਾਰਾ ਦਿਨ ਲੋਕ ਖਰੀਦਦਾਰੀ ਕਰਦੇ ਦਿਖਦੇ ਹਨ। ਤਿਉਹਾਰਾਂ ਕਾਰਨ ਸੁਨਿਆਰਿਆਂ, ਕੱਪੜਾ ਵਪਾਰੀਆਂ, ਸਜਾਵਨੀ ਸਾਮਾਨ ਵੇਚਣ ਵਾਲਿਆਂ ਤੇ ਘਰ ਦਾ ਹੋਰ ਜ਼ਰੂਰੀ ਸਾਮਾਨ ਵੇਖਣ ਵਾਲੇ ਕਾਰੋਬਾਰੀਆਂ ਦੀ ਚੰਗੀ ਵਿਕਰੀ ਹੋ ਰਹੀ ਹੈ।
ਤਿਉਹਾਰਾਂ ਮੌਕੇ ਨਾ ਸਿਰਫ਼ ਘਰਾਂ ਨੂੰ ਸਗੋਂ ਦੁਕਾਨਾਂ, ਵਿਦਿਆ ਸੰਸਥਾਨਾਂ, ਦਫ਼ਤਰਾਂ, ਬਾਜ਼ਾਰਾਂ ਆਦਿ ਹਰ ਥਾਂ ਨੂੰ ਰੋਸ਼ਨੀਆਂ ਨਾਲ ਸਜਾਇਆ ਜਾਂਦਾ ਹੈ ਜਿਸ ਦੇ ਚੱਲਦੇ ਬਿਜਲੀ ਦੀ ਹੋਲਸੇਲ ਮਾਰਕੀਟ ਵਿੱਚ ਵੀ ਚੰਗੀ ਭੀੜ ਜੁੜਨ ਲੱਗ ਪਈ ਹੈ। ਘਰ ਨੂੰ ਸਜਾਉਣ ਵਾਲੀਆਂ ਲਾਈਟਾਂ, ਦੀਵਾਲੀ ਵੇਲੇ ਲਗਾਈਆਂ ਜਾਣ ਵਾਲੀਆਂ ਲਾਈਟਾਂ ਆਦਿ ਦੀ ਵਿਕਰੀ ਵਿੱਚ ਕਾਫ਼ੀ ਇਜਾਫ਼ਾ ਹੋਇਆ ਹੈ।

Advertisement

ਬਾਜ਼ਾਰਾਂ ਵਿੱਚ ਪਾਰਕਿੰਗ ਤੇ ਲਾਂਘੇ ਦੀ ਸਮੱਸਿਆ

ਵੱਡੀ ਗਿਣਤੀ ਗਾਹਕਾਂ ਨਾਲ ਬੇਸ਼ੱਕ ਦੁਕਾਨਦਾਰਾਂ ਦੀ ਚਾਂਦੀ ਹੈ, ਪਰ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰਾਂ ਵਿੱਚ ਵਾਹਨ ਖੜ੍ਹੇ ਕਰਨ ਲਈ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲਗਪਗ ਸਾਰੇ ਹੀ ਬਾਜ਼ਾਰਾਂ ਵਿੱਚ ਆਵਾਜਾਈ ਦੀ ਸਮੱਸਿਆ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਇਹ ਸੀਜ਼ਲ ਸਿਰਫ਼ ਤਿਉਹਾਰਾਂ ਕਰਕੇ ਹੀ ਨਹੀਂ ਸਗੋਂ ਮੌਸਮ ਠੀਕ ਹੋਣ ਕਾਰਨ ਵਿਆਹਾਂ ਕਰਕੇ ਵੀ ਧੂਮ ਧਾਮ ਵਾਲਾ ਹੁੰਦਾ ਹੈ। ਸ਼ਰਾਧਾਂ ਤੋਂ ਬਾਅਦ ਸ਼ੁਭ ਮਹੂਰਤਾਂ ਦੀ ਉਡੀਕ ਵਿੱਚ ਬੈਠੇ ਵੱਡੀ ਗਿਣਤੀ ਪਰਿਵਾਰ ਇਨ੍ਹਾਂ ਦਿਨਾਂ ਵਿੱਚ ਹੀ ਵਿਆਹ ਸਮਾਗਮ ਰੱਖਦੇ ਹਨ। ਜ਼ਿਆਦਾਤਰ ਇਨ੍ਹਾਂ ਨੌਂ ਦਿਨਾਂ ਵਿੱਚ ਵਿਆਹਾਂ ਦੀ ਕਾਫ਼ੀ ਖਰੀਦਦਾਰੀ ਕੀਤੀ ਜਾਂਦੀ ਹੈ। ਇਸ ਕਰਕੇ ਘੁਮਾਰ ਮੰਡੀ, ਜਵਾਹਰ ਨਗਰ ਕੈਂਪ, ਚੌੜਾ ਬਾਜ਼ਾਰ, ਕਰੀਮਪੁਰਾ ਬਾਜ਼ਾਰ ਸਣੇ ਹੋਰਨਾਂ ਇਲਾਕਿਆਂ ਵਿੱਚ ਜ਼ਿਆਦਾਤਰ ਸਮੇਂ ਵਾਹਨਾਂ ਨੂੰ ਖੜ੍ਹੇ ਕਰਨ ਲਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

Advertisement
Advertisement