ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਵਾ ਚੌਥ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ

10:45 AM Oct 20, 2024 IST
ਕਰਵਾ ਚੌਥ ਦੀ ਪੂਰਬਲੀ ਸੰਧਿਆ ਮੌਕੇ ਸ਼ਨਿਚਰਵਾਰ ਨੂੰ ਪਟਿਆਲਾ ਦੇ ਬਾਜ਼ਾਰ ਵਿੱਚ ਹੱਥਾਂ ਉੱਤੇ ਮਹਿੰਦੀ ਲਗਵਾਉਂਦੀਆਂ ਹੋਈਆਂ ਔਰਤਾਂ। -ਫੋਟੋ: ਰਾਜੇਸ਼ ਸੱਚਰ

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 19 ਅਕਤੂਬਰ
ਕਰਵਾ ਚੌਥ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਕਾਫ਼ੀ ਰੌਣਕ ਹੈ। ਔਰਤਾਂ ਕਈ ਦਿਨ ਤੋਂ ਇਸ ਤਿਉਹਾਰ ਦੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਹਨ। ਬਾਜ਼ਾਰ ਵਿੱਚ ਸ਼ਿੰਗਾਰ ਦੀਆਂ ਦੁਕਾਨਾਂ ’ਤੇ ਔਰਤਾਂ ਦੀ ਭੀੜ ਨਜ਼ਰ ਆ ਰਹੀ ਹੈ। ਬਾਜ਼ਾਰਾਂ ਵਿੱਚ ਪੂਜਾ ਸਮੱਗਰੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹਰ ਸਾਲ ਕੱਤਕ ਮਹੀਨੇ ਦੇ ਪਹਿਲੇ ਪੱਖ ਦੀ ਚੌਥ ਨੂੰ ‘ਕਰਵਾ ਚੌਥ’ ਦਾ ਵਰਤ ਰੱਖਣ ਦੀ ਪਰੰਪਰਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਸਲਾਮਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਪੂਰਾ ਦਿਨ ਵਰਤ ਰੱਖਦੀਆਂ ਹਨ।
ਕਰਵਾ ਚੌਥ ਦੇ ਵਰਤ ਦੌਰਾਨ ਔਰਤਾਂ ਆਪਣੇ ਆਪ ਨੂੰ ਨਵੀਂਆਂ ਸਾੜੀਆਂ ਅਤੇ ਗਹਿਣਿਆਂ ਨਾਲ ਸਜਾਉਂਦੀਆਂ ਹਨ। ਇਸ ਦਿਨ ਭਗਵਾਨ ਸ਼ਿਵ-ਪਾਰਬਤੀ, ਗਣੇਸ਼ ,ਚੰਦਰਮਾ ਦੀ ਪੂਜਾ ਕਰਦੀਆਂ ਹਨ ਤੇ ਰਾਤ ਨੂੰ ਛਲਣੀ ਵਿੱਚ ਚੰਦ ਦਾ ਦੀਦਾਰ ਕਰਕੇ ਅਤੇ ਅਰਘ ਚੜ੍ਹਾ ਕੇ ਵਰਤ ਖੋਲ੍ਹਦੀਆਂ ਹਨ। ਕਰਵਾ ਚੌਥ ਨੂੰ ਲੈ ਕੇ ਉਤਸ਼ਾਹਿਤ ਔਰਤਾਂ ਨੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਕਿ ਕਰਵਾ ਚੌਥ ਦਾ ਦਿਨ ਸੁਹਾਗਣ ਔਰਤਾਂ ਲਈ ਮਹੱਤਵਪੂਰਨ ਦਿਨ ਹੈ ਕਿਉਂਕਿ ਇਹ ਵਰਤ ਔਰਤਾਂ ਦੇ ਪਤੀਆਂ ਲਈ ਹੈ।
ਇਸ ਦੌਰਾਨ ਦੀਪਿਕਾ ਸ਼ਰਮਾ ਨੇ ਕਿਹਾ ਕਿ ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਪਿਆਰ ਨੂੰ ਵਧਾਉਂਦਾ ਅਤੇ ਰਿਸ਼ਤੇ ਦੇ ਅਟੁੱਟ ਬੰਧਨ ਦਾ ਅਹਿਸਾਸ ਕਰਾਉਂਦਾ ਹੈ। ਇਹ ਤਿਉਹਾਰ ਆਧੁਨਿਕ ਸਮਾਜ ਵਿੱਚ ਅਧਿਆਤਮਿਕ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸ਼ੁੱਭ ਮੌਕਾ ਹੈ। ਸ੍ਰੀਮਤੀ ਅਨੂ ਤਲਵਾਨੀ ਨੇ ਕਿਹਾ ਕਿ ਕਰਵਾ ਚੌਥ ਦੀ ਪਰੰਪਰਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਰਤ ਨਾਲ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ, ਸੁੱਖ ਅਤੇ ਖ਼ੁਸ਼ਹਾਲੀ ਦਾ ਆਸ਼ੀਰਵਾਦ ਮਿਲਦਾ ਹੈ। ਅਜੋਕੇ ਸਮੇਂ ਵਿੱਚ ਵੀ ਇਸ ਪਰੰਪਰਾ ਨੂੰ ਅਪਣਾਉਣ ਵਿੱਚ ਔਰਤਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਇੱਕ ਹੋਰ ਔਰਤ ਹਿਮਾਨੀ ਸ਼ਰਮਾ ਨੇ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਕੇਵਲ ਵਰਤ ਤੱਕ ਸੀਮਤ ਨਹੀਂ ਸਗੋਂ ਇਹ ਇਹ ਸੱਜ-ਸੰਵਰਨ, ਰਿਸ਼ਤਿਆਂ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਦਾ ਵੀ ਮੌਕਾ ਹੈ।
ਇਸ ਦਿਨ ਦੀ ਸਾਰੀਆਂ ਔਰਤਾਂ ਉਡੀਕ ਕਰਦੀਆਂ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਸੁਹਾਗ ਨੂੰ ਹੋਰ ਮਜ਼ਬੂਤ ਕਰਨ ਦਾ ਦਿਨ ਹੁੰਦਾ ਹੈ। ਪ੍ਰੀਤੀ ਜਿੰਦਲ ਨੇ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਨਾ ਸਿਰਫ਼ ਆਸਥਾ ਨਾਲ ਜੁੜਿਆ ਹੋਇਆ ਹੈ ਬਲਕਿ ਇਹ ਵਿਆਹੁਤਾ ਜੀਵਨ ਵਿੱਚ ਪ੍ਰੇਮ ਤੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦਾ ਹੈ। ਹਰ ਸੁਹਾਗਣ ਲਈ ਇਹ ਪਲ ਖ਼ਾਸ ਹੁੰਦਾ ਹੈ। ਇਹ ਤਿਉਹਾਰ ਪਿਆਰ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਹੈ ਜਿਸ ਨਾਲ ਪਤੀ-ਪਤਨੀ ਦਾ ਰਿਸ਼ਤਾ ਹੋਰ ਡੂੰਘਾ ਹੁੰਦਾ ਹੈ।

Advertisement

Advertisement