ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਰੋਪੀ ਕਮਿਸ਼ਨ ਨੇ ਲੋਕਾਂ ਨੂੰ ਕੋਵਿਡ ਵਿਰੋਧੀ ਟੀਕਿਆਂ ਨਾਲ ਜੁੜੇ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ: ਅਦਾਲਤ

02:37 PM Jul 17, 2024 IST

ਬਰੱਸਲਜ਼, 17 ਜੁਲਾਈ
ਯੂਰੋਪੀ ਯੂਨੀਅਨ ਦੀ ਆਮ ਅਦਾਲਤ ਨੇ ਅੱਜ ਕਿਹਾ ਕਿ ਯੂਰੋਪੀ ਕਮਿਸ਼ਨ ਨੇ ਜਨਤਾ ਨੂੰ ਦਵਾਈ ਕੰਪਨੀਆਂ ਨਾਲ ਕੋਵਿਡ-19 ਵਿਰੋਧੀ ਟੀਕਿਆਂ ਦੀ ਖ਼ਰੀਦਦਾਰੀ ਦੇ ਸਬੰਧ ਵਿੱਚ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ। ਇਹ ਫੈਸਲਾ ਯੂਰੋਪੀ ਸੰਸਦ ਵਿੱਚ ਹੋਣ ਵਾਲੀ ਇਕ ਅਹਿਮ ਵੋਟਿੰਗ ਤੋਂ ਇਕ ਦਿਨ ਪਹਿਲਾਂ ਆਇਆ ਹੈ, ਜਿਸ ਵਿੱਚ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵਾਨ ਡੇਰ ਲਿਯੇਨ ਦੇ ਇਕ ਵਾਰ ਫਿਰ ਇਸ ਅਹੁਦੇ ’ਤੇ ਚੁਣੇ ਜਾਣ ਦੀ ਆਸ ਕਰ ਰਹੀ ਹੇ। ਈਯੂ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਦਵਾਈ ਕੰਪਨੀਆਂ ਅਤੇ ਯੂਰੋਪੀ ਕਮਿਸ਼ਨ ਵਿਚਾਲੇ ਕੋਵਿਡ-19 ਵਿਰੋਧੀ ਟੀਕਿਆਂ ਦੀ ਖ਼ਰੀਦ ਨੂੰ ਲੈ ਕੇ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਕਮਿਸ਼ਨ ਦੇ ਇਨਕਾਰ ਮਗਰੋਂ ਉਸ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ। -ਏਪੀ

Advertisement

Advertisement
Advertisement