For the best experience, open
https://m.punjabitribuneonline.com
on your mobile browser.
Advertisement

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕੀ ਸਰਕਾਰ ਦੇ ਲਾਰਿਆਂ ਦੀ ਪੰਡ

10:09 AM Aug 24, 2024 IST
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕੀ ਸਰਕਾਰ ਦੇ ਲਾਰਿਆਂ ਦੀ ਪੰਡ
ਬਰਨਾਲਾ ਦੇ ਜੌੜੇ ਪੰਪਾਂ ਨੇੜੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦੇ ਹੋਏ ਮੁਲਾਜ਼ਮ ਤੇ ਪੈਨਸ਼ਨਰ। -ਫੋਟੋ: ਬੱਲੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 23 ਅਗਸਤ
ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਦਿਹਾਤੀ ਤੇ ਸ਼ਹਿਰੀ ਮੰਡਲਾਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਜੱਗਾ ਸਿੰਘ ਧਨੌਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਸਥਾਨਕ ਧਨੌਲਾ ਰੋਡ ਸਥਿਤ ਦਫ਼ਤਰ ਵਿੱਚ ਰੈਲੀ ਤੇ ਰੋਸ ਮੁਜ਼ਾਹਰੇ ਉਪਰੰਤ ਜੌੜੇ ਪੰਪਾਂ ਨੇੜੇ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ ਗਈ।
ਬੁਲਾਰੇ ਰੂਪ ਚੰਦ ਤਪਾ, ਨਰਾਇਣ ਦੱਤ, ਗੌਰੀ ਸ਼ੰਕਰ, ਮੋਹਣ ਸਿੰਘ, ਸਿਕੰਦਰ ਸਿੰਘ, ਰਜਿੰਦਰ ਸਿੰਘ, ਗੁਰਲਾਭ ਸਿੰਘ, ਮੇਲਾ ਸਿੰਘ ਕੱਟੂ, ਰਾਜੇਸ਼ ਕੁਮਾਰ, ਸਤਿੰਦਰਪਾਲ ਸਿੰਘ, ਕੁਲਵਿੰਦਰ ਸਿੰਘ ਤੇ ਜਰਨੈਲ ਸਿੰਘ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਪਹਿਲਾਂ ਦੋ ਅਗਸਤ, ਫਿਰ 22 ਅਗਸਤ ਅਤੇ ਹੁਣ 12 ਸਤੰਬਰ ਨੂੰ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਨਾਲ ਮੀਟਿੰਗ ਕਰਨ ਦੀ ਟਾਲੂ ਪਹੁੰਚ ਸਰਕਾਰ ਦੀ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੇ ਮਸਲਿਆਂ ਪ੍ਰਤੀ ਗੈਰ ਸੰਜੀਦਗੀ ਦਰਸਾਉਂਦੀ ਹੈ। ਸਟੇਜ ਸਕੱਤਰ ਦੇ ਫਰਜ਼ ਗੁਰਚਰਨ ਸਿੰਘ ਨੇ ਨਿਭਾਏ। ਇਸ ਮੌਕੇ ਗੋਬਿੰਦਰ ਸਿੰਘ, ਮਹਿੰਦਰ ਸਿੰਘ, ਧੰਨਾ ਸਿੰਘ, ਬਹਾਦਰ ਸਿੰਘ, ਜਗਰਾਜ ਸਿੰਘ, ਗੁਰਲਾਲ ਸਿੰਘ, ਗੁਰਜੰਟ ਸਿੰਘ, ਜਗਦੀਸ਼ ਸਿੰਘ, ਜੋਗਿੰਦਰ ਪਾਲ, ਅਬਜਿੰਦਰ ਸਿੰਘ, ਰਾਮ ਸਿੰਘ, ਜਗਮੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਮਾਨ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ 3 ਸਤੰਬਰ ਨੂੰ ਚੰਡੀਗੜ੍ਹ ਵਿੱਚ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ।
ਇਸ ਮੌਥੇ ਜਥੇਬੰਦੀ ਆਗੂ ਭਜਨ ਸਿੰਘ ਗਿੱਲ, ਗੁਰਮੇਲ ਸਿੰਘ ਨਾਹਰ, ਭੂਪਿੰਦਰ ਸਿੰਘ ਸੇਖੋਂ, ਅਮਰੀਕ ਸਿੰਘ ਮਸੀਤਾਂ, ਲੈਕ. ਸੁਖਮੰਦਰ ਸਿੰਘ, ਰਾਜਿੰਦਰ ਸਿੰਘ ਰਿਆੜ, ਕੁਲਬੀਰ ਸਿੰਘ ਢਿੱਲੋਂ, ਜਸਪਤ ਰਾਏ, ਗੁਰਜੰਟ ਸਿੰਘ ਕੋਕਰੀ, ਬਲੌਰ ਸਿੰਘ ਘਾਲੀ ਨੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜਿੱਥੇ ਅਣਗੌਲਿਆਂ ਕਰ ਰਹੀ ਹੈ, ਉਥੇ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੀ ਹੈ। ਲੋਕਾਂ ਨੂੰ ਸਹੂਲਤਾਂ ਦੇਣ ਦਾ ਡਰਾਮਾ ਕਰ ਕੇ ਟੈਕਸ ਥੋਪੇ ਜਾ ਰਹੇ ਹਨ। ਮੁਲਾਜ਼ਮ ਅਤੇ ਪੈਨਸ਼ਨਰ ਜਦੋਂ ਆਪਣੇ ਹੱਕ ਮੰਗਦੇ ਹਨ ਤਾਂ ਉਨ੍ਹਾਂ ਦੇ ਮਸਲੇ ਗੱਲਬਾਤ ਨਾਲ ਹੱਲ ਕਰਨ ਲਈ ਇਨ੍ਹਾਂ ਸਰਕਾਰਾਂ ਕੋਲ ਸਮਾਂ ਨਹੀਂ ਹੈ। ਭਗਵੰਤ ਸਰਕਾਰ ਨੇ ਜਲੰਧਰ ਦੀ ਜ਼ਿਮਨੀ ਚੋਣ ਮੌਕੇ ਤੋਂ ਸਾਂਝੇ ਫਰੰਟ ਨਾਲ ਮੀਟਿੰਗਾਂ ਦਾ ਸਮਾਂ ਅੱਗੇ ਤੋਂ ਅੱਗੇ ਪਾ ਕੇ ਡੰਗ ਟਪਾ ਰਹੀ ਹੈ।
ਇਸ ਮੌਕੇ ਪ੍ਰੇਮ ਕੁਮਾਰ, ਸੁਰਿੰਦਰ ਸਿੰਘ ਮੋਗਾ, ਗੁਰਮੇਲ ਸਿੰਘ ਖੋਟੇ, ਨਾਇਬ ਸਿੰਘ, ਜਗਰੂਪ ਸਿੰਘ, ਸਤਿਅਮ ਪ੍ਰਕਾਸ਼, ਕੇਹਰ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ ਰੱਖੜਾ, ਭੁਪਿੰਦਰ ਸਿੰਘ ਜੋਗੇਵਾਲਾ, ਬੂਟਾ ਸਿੰਘ ਭੱਟੀ, ਅਮਰਜੀਤ ਮਾਣੂਕੇ ਅਤੇ ਹੋਰ ਆਗੂ ਹਾਜ਼ਰ ਸਨ।

Advertisement

ਸਰਕਾਰ ’ਤੇ ਮੁਲਜ਼ਮਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼

ਭੁੱਚੋ ਮੰਡੀ (ਪੱਤਰ ਪ੍ਰੇਰਕ): ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ, ਐਂਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਅੱਜ ਐਂਪਲਾਈਜ਼ ਫੈੱਡਰੇਸ਼ਨ (ਚਾਹਲ) ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ ਤੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ। ਇਸ ਮੌਕੇ ਆਗੂ ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ, ਰਵੀਪਾਲ ਸਿੰਘ ਸਿੱਧੂ, ਚੰਦਰ ਪ੍ਰਸਾਦ, ਰਘਬੀਰ ਸਿੰਘ ਸੈਣੀ ਅਤੇ ਕੇਸ਼ਵ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਗੂਆਂ ਨਾਲ ਤੈਅ ਹੋਈ ਹਰ ਮੀਟਿੰਗ ਨੂੰ ਮੁਲਤਵੀ ਕਰ ਕੇ ਨਵੀਂ ਤਰੀਕ ਦੇ ਰਹੇ ਹਨ। ਹੁਣ 22 ਅਗਸਤ ਦੀ ਮੀਟਿੰਗ ਦਾ ਸਮਾਂ ਮੁਲਤਵੀ ਕਰ ਕੇ 12 ਸਤੰਬਰ ਕਰ ਦਿੱਤਾ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲੇ ਹੱਲ ਨਹੀਂ ਕਰਨਾ ਚਾਹੁੰਦੇ। ਇਸ ਮੌਕੇ ਗੁਰਭੇਜ ਸਿੰਘ,ਅਜੈਬ ਸਿੰਘ, ਗੁਰਪ੍ਰੀਤ ਸਿੰਘ, ਦਮਨਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਲਾਲ ਸਿੰਘ ਗਿੱਲ, ਸਤਿੰਦਰ ਸਿੰਘ ਬਿੰਦੀ, ਜਸਨਦੀਪ ਸਿੰਘ, ਜਸਵੀਰ ਸਿੰਘ ਅਤੇ ਭਾਰਤ ਕਲੋਤਰਾ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement