ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੋਨਾ ਲੈ ਕੇ ਫਰਾਰ ਹੋਇਆ ਮੁਲਾਜ਼ਮ ਗ੍ਰਿਫ਼ਤਾਰ

07:31 AM Jul 02, 2023 IST

ਪੱਤਰ ਪ੍ਰੇਰਕ
ਟੋਹਾਣਾ, 1 ਜੁਲਾਈ
ਇਥੋਂ ਦੇ ਸੋਨਾ ਵਪਾਰੀ ਦਾ 1 ਕਿਲੋ 119 ਗਰਾਮ ਸੋਨਾ ਲੈ ਕੇ ਫਰਾਰ ਹੋਣ ਵਾਲਾ ਮੁਲਾਜ਼ਮ ਪੁਲੀਸ ਨੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੋਨੇ ਦੀ ਕੀਮਤ 56 ਲੱਖ ਰੁਪਏ ਬਣਦੀ ਹੈ। ਮੁਲਜ਼ਮ ਦੀ ਪਛਾਣ ਵਿਕਰਮਜੀਤ ਉਰਫ਼ ਸੁਨੀਲ ਵਜੋਂ ਹੋਈ ਹੈ। ਪੁਲੀਸ ਨੇ ਉਸ ਨੂੰ ਗੁਰੂਗਰਾਮ ਤੋਂ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 6 ਜੁਲਾਈ ਤਕ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸੋਨਾ ਚੋਰੀ ਕਰਨ ਦਾ ਸ਼ੱਕ ਪੈਣ ’ਤੇ ਪਹਿਲਾਂ ਸੋਨਾ ਵਪਾਰੀ ਨੇ ਆਪਣੇ ਮੁਲਾਜ਼ਮ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਉਥੋਂ ਕੋਈ ਜਾਣਕਾਰੀ ਨਾ ਮਿਲਣ ’ਤੇ ਉਸ ਨੇ 26 ਮਈ ਨੂੰ ਸਿਟੀ ਥਾਣਾ ਟੋਹਾਣਾ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਵਿਕਰਮਜੀਤ ਉਰਫ਼ ਸੁਨੀਲ ਨੂੰ ਗੁਰੂਗਰਾਮ ਤੋਂ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ।

Advertisement

Advertisement
Tags :
ਸੋਨਾਹੋਇਆਗ੍ਰਿਫ਼ਤਾਰਫ਼ਰਾਰਮੁਲਾਜ਼ਮ
Advertisement