ਚਿੱਪ ਵਾਲਾ ਮੀਟਰ ਲਾਉਣ ਆਏ ਬਿਜਲੀ ਕਾਮੇ ਵਾਪਸ ਮੋੜੇ
08:59 AM Aug 05, 2023 IST
ਪੱਤਰ ਪ੍ਰੇਰਕ
ਜੈਤੋ, 4 ਅਗਸਤ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਵਿਰੋਧ ਕਰ ਕੇ ਬਿਜਲੀ ਕਰਮਚਾਰੀਆਂ ਨੂੰ ਪਿੰਡ ਵਾੜਾ ਭਾਈਕਾ ’ਚ ਪ੍ਰੀ-ਪੇਡ ਬਿਜਲੀ ਮੀਟਰ ਲਾਉਣ ਤੋਂ ਰੋਕ ਦਿੱਤਾ। ਕਿਸਾਨ ਆਗੂ ਨੱਥਾ ਸਿੰਘ ਰੋੜੀਕਪੂਰਾ ਅਨੁਸਾਰ ਪਿੰਡ ਦੇ ਕਿਸਾਨ ਜਸਵੰਤ ਸਿੰਘ ਦੇ ਸੜੇ ਹੋਏ ਮੀਟਰ ਨੂੰ ਬਦਲਣ ਲਈ ਪਾਵਰਕੌਮ ਡਿਵੀਜ਼ਨ ਬਾਜਾਖਾਨਾ ਦੇ ਲਾਈਨਮੈਨ ਤਰਸੇਮ ਸਿੰਘ ਸਾਥੀ ਮੁਲਾਜ਼ਮਾਂ ਸਣੇ ਚਿੱਪ ਵਾਲਾ ਮੀਟਰ ਲੈ ਕੇ ਪਹੁੰਚੇ। ਇਸ ਦੀ ਭਿਣਕ ਜਦੋਂ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਪਈ ਤਾਂ ਉਨ੍ਹਾਂ ਇਕੱਠੇ ਹੋ ਕੇ ਮੁਲਾਜ਼ਮਾਂ ਦਾ ਵਿਰੋਧ ਕਰ ਕੇ ਮੀਟਰ ਵਾਪਸ ਲਿਜਾਣ ਲਈ ਮਜਬੂਰ ਕਰ ਦਿੱਤਾ। ਇਕਾਈ ਆਗੂ ਸ਼ੇਰ ਸਿੰਘ ਵਾੜਾ ਭਾਈਕਾ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀਆਂ ਗੁੱਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਇਕਾਈ ਆਗੂ ਭਿੰਦਾ ਸਿੰਘ, ਸੀਰਾ ਸਿੰਘ, ਗਗਨਦੀਪ ਸਿੰਘ, ਪਿੰਦਾ ਸਿੰਘ ਆਦਿ ਕਿਸਾਨ ਹਾਜ਼ਰ ਸਨ।
Advertisement
Advertisement