ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਪ’ ਅਤੇ ਕਾਂਗਰਸ ਦੇ ਗੱਠਜੋੜ ’ਤੇ ਚੋਣ ਨਤੀਜੇ ਪਾਉਣਗੇ ਪ੍ਰਭਾਵ

08:34 AM Jun 04, 2024 IST
ਕਨ੍ਹੱਈਆ ਕੁਮਾਰ ਮਨੋਜ ਤਿਵਾੜੀ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੂਨ
ਇੱਥੇ ਅੱਜ ਰਾਜਧਾਨੀ ਦੀਆਂ ਸੱਤ ਲੋਕ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕਰ ਲਏ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ ਵੱਖ -ੱਖ ਵੋਟਿੰਗ ਕੇਂਦਰਾਂ ’ਤੇ ਸ਼ੁਰੂ ਹੋ ਜਾਵੇਗੀ। ਜਦੋਂ ਮੰਗਲਵਾਰ ਨੂੰ ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤਾਂ ਨਤੀਜੇ ਦੋ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਗੱਠਜੋੜ ਦੇ ਅਸਰ ਦਾ ਵੀ ਫੈਸਲਾ ਕਰਨਗੇ। ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਦਿੱਲੀ ਵਿੱਚ 25 ਮਈ ਨੂੰ 58 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਸਨ। 2019 ਵਿੱਚ ਰਾਜਧਾਨੀ ਵਿੱਚ 60.52 ਫ਼ੀਸਦੀ ਮਤਦਾਨ ਹੋਇਆ ਸੀ। ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ‘ਇੰਡੀਆ ਅਗੇਂਸਟ ਕਰੱਪਸ਼ਨ’ ਅੰਦੋਲਨ ਦੀ ਲਹਿਰ ’ਤੇ ਸਵਾਰ ਹੋ ਕੇ ਕਾਂਗਰਸ ਨੂੰ ਹਰਾ ਕੇ ‘ਆਪ’ ਦਿੱਲੀ ਵਿੱਚ ਸੱਤਾ ਵਿੱਚ ਆਈ ਸੀ। ‘ਆਪ’ ਨੇ 2015 ਤੋਂ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ। 2022 ਵਿੱਚ ‘ਆਪ’ ਨੇ ਦਿੱਲੀ ਨਗਰ ਨਿਗਮ ਚੋਣਾਂ ਜਿੱਤੀਆਂ, ਜਿਸ ਨਾਲ ਨਗਰ ਨਿਗਮ ’ਤੇ ਭਾਜਪਾ ਦਾ 15 ਸਾਲਾਂ ਦਾ ਕਬਜ਼ਾ ਖ਼ਤਮ ਹੋ ਗਿਆ। ‘ਆਪ’ ਅਤੇ ਕਾਂਗਰਸ ਨੇ 3-4 ਸੀਟਾਂ ’ਤੇ ਚੋਣ ਲੜੀ ਸੀ ਅਤੇ ਗੱਠਜੋੜ ਨੇ ਉਨ੍ਹਾਂ ਦੀਆਂ ਸਾਂਝੀਆਂ ਵੋਟਾਂ ਦੇ ਆਧਾਰ ’ਤੇ ਭਰੋਸਾ ਪ੍ਰਗਟਾਇਆ ਹੈ।
ਹਾਲਾਂਕਿ ਭਾਜਪਾ ਨੇ 2014 ਅਤੇ 2019 ਦੀਆਂ ਆਮ ਚੋਣਾਂ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਸਨ ਪਰ 25 ਸਾਲ ਪਹਿਲਾਂ ਦਿੱਲੀ ਵਿੱਚ ਉਸ ਦਾ ਆਖਰੀ ਮੁੱਖ ਮੰਤਰੀ ਸੀ। ਭਾਜਪਾ ਨੇ ਸਾਹਿਬ ਸਿੰਘ ਵਰਮਾ ਤੋਂ ਮਗਰੋਂ ਸੁਸ਼ਮਾ ਸਵਰਾਜ, ਹਰਸ਼ਵਰਧਨ, ਕਿਰਨ ਬੇਦੀ ਅਤੇ ਮਨੋਜ ਤਿਵਾੜੀ ਨੂੰ ਵਰਤ ਕੇ ਦੇਖਿਆ।
ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਛੇ ਮੌਜੂਦਾ ਸੰਸਦ ਮੈਂਬਰਾਂ ਨੂੰ ਬਦਲਣਾ ਪਿਆ, ਜਿਨ੍ਹਾਂ ਵਿੱਚ ਰਮੇਸ਼ ਬਿਧੂੜੀ (ਦੱਖਣੀ ਦਿੱਲੀ), ਮੀਨਾਕਸ਼ੀ ਲੇਖੀ (ਨਵੀਂ ਦਿੱਲੀ), ਪਰਵੇਸ਼ ਸਾਹਿਬ ਸਿੰਘ (ਪੱਛਮੀ ਦਿੱਲੀ), ਹੰਸ ਰਾਜ ਹੰਸ (ਉੱਤਰੀ ਪੱਛਮੀ ਦਿੱਲੀ) ਅਤੇ ਹਰਸ਼ਵਰਧਨ (ਚਾਂਦਨੀ ਚੌਕ) ਸ਼ਾਮਲ ਸਨ।
ਭਾਜਪਾ ਫਰਵਰੀ 2025 ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਯਤਨਸ਼ੀਲ ਹੈ ਪਰ 1996 ਤੋਂ 1998 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਵਰਮਾ ਮਗਰੋਂ ਇਸ ਅਹੁਦੇ ਲਈ ਅਜੇ ਤੱਕ ਕੋਈ ਭਰੋਸੇਯੋਗ ਉਮੀਦਵਾਰ ਨਹੀਂ ਲੱਭਿਆ। ਇਸ ਲਈ ਉੱਤਰ-ਪੂਰਬੀ ਦਿੱਲੀ ਤੋਂ ਦੋ ਵਾਰ ਦੇ ਲੋਕ ਸਭਾ ਮੈਂਬਰ ਰਹੇ ਭੋਜਪੁਰੀ ਅਭਿਨੇਤਾ ਅਤੇ ਗਾਇਕ ਤੋਂ ਸਿਆਸਤਦਾਨ ਬਣੇ ਮਨੋਜ ਤਿਵਾੜੀ ਅਤੇ ਦਿੱਲੀ ਭਾਜਪਾ ਦੇ ਸਾਬਕਾ ਮੁਖੀ ’ਤੇ ਦਾਅ ਖੇਡਿਆ ਜਾ ਸਕਦਾ ਹੈ।

Advertisement

ਕਨ੍ਹੱਈਆ ਅਤੇ ਤਿਵਾੜੀ ਦਾ ਭਵਿੱਖ ਤੈਅ ਕਰਨਗੇ ਅੱਜ ਦੇ ਨਤੀਜੇ

ਉੱਤਰ-ਪੂਰਬੀ ਦਿੱਲੀ ਸੀਟ ’ਤੇ ਕਾਂਗਰਸ ਉਮੀਦਵਾਰ ਅਤੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਮਨੋਜ ਤਿਵਾੜੀ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਮਨੋਜ ਤਿਵਾੜੀ ਦਿੱਲੀ ਭਾਜਪਾ ਦੇ ਸੂਬਾਈ ਪ੍ਰਧਾਨ ਰਹੇ ਹਨ। ਉਨ੍ਹਾਂ ਦਾ ਵੀ ਇਸ ਹਲਕੇ ਵਿੱਚ ਕਾਫ਼ੀ ਰਸੂਖ਼ ਹੈ। ਕਨ੍ਹੱਈਆ ਨੇ ਪਹਿਲੀ ਵਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵਜੋਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਪਰ ਬਿਹਾਰ ਦੇ ਭਾਜਪਾ ਆਗੂ ਗਿਰੀਰਾਜ ਸਿੰਘ ਤੋਂ ਬੇਗੂਸਰਾਏ ਹਲਕੇ ਤੋਂ ਹਾਰ ਗਏ ਸਨ। ਉਸ ਨੂੰ ਇਸ ਲੋਕ ਸਭਾ ਨਤੀਜੇ ਤੋਂ ਬਹੁਤ ਆਸਾਂ ਹਨ। ਉਨ੍ਹਾਂ ਦੇ ਇਸ ਹਲਕੇ ਵਿੱਚ ਆਉਣ ਕਾਰਨ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਸੀ। ਹੁਣ ਅੱਜ ਹੋਣ ਵਾਲੀ ਵੋਟਾਂ ਦੀ ਿਗਣਤੀ ਦੋਵਾਂ ਆਗੂਆਂ ਦੇ ਭਵਿੱਖ ਨੂੰ ਤੈਅ ਕਰੇਗੀ। ਵੋਟਰਾਂ ਵੱਲੋਂ ਇਸ ਲੋਕ ਸਭਾ ਹਲਕੇ ਦੇ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਲਕੇ ਵਿੱਚ ਦੋਵਾਂ ਆਗੂਆਂ ਦੇ ਜਿੱਤ ਦੀਆਂ ਗੱਲਾਂ ਚੱਲ ਰਹੀਆਂ ਹਨ।

Advertisement
Advertisement
Advertisement