For the best experience, open
https://m.punjabitribuneonline.com
on your mobile browser.
Advertisement

ਮਿਉਂਸਿਪਲ ਕਰਮਚਾਰੀ ਦਲ ਦੀ ਚੋਣ ਸਰਬਸੰਮਤੀ ਨਾਲ ਹੋਈ

08:21 AM May 18, 2024 IST
ਮਿਉਂਸਿਪਲ ਕਰਮਚਾਰੀ ਦਲ ਦੀ ਚੋਣ ਸਰਬਸੰਮਤੀ ਨਾਲ ਹੋਈ
ਨਵ-ਨਿਯੁਕਤ ਪ੍ਰਧਾਨ ਧਰਮਵੀਰ ਪਾਮੇ, ਚੇਅਰਮੈਨ ਰੌਸ਼ਨ ਹੰਸ ਹੋਰ ਸਾਥੀਆਂ ਨਾਲ।-ਫੋਟੋ: ਟੱਕਰ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 17 ਮਈ
ਨਗਰ ਕੌਂਸਲ ਮਾਛੀਵਾੜਾ ਸਾਹਿਬ ਵਿਖੇ ਮਿਉਂਸਿਪਲ ਕਰਮਚਾਰੀ ਦਲ ਦੀ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਧਰਮਵੀਰ ਪਾਮੇ ਨੂੰ ਪ੍ਰਧਾਨ ਅਤੇ ਨੰਬਰਦਾਰ ਰੌਸ਼ਨ ਹੰਸ ਨੂੰ ਚੇਅਰਮੈਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ’ਚ ਰਾਕੇਸ਼ ਕੁਮਾਰ ਪਾਮੇ ਨੂੰ ਸਰਪ੍ਰਸਤ, ਰਵੀ ਕੁਮਾਰ ਬਾਲੀ ਵਾਈਸ ਚੇਅਰਮੈਨ, ਮੰਗਤ ਰਾਮ ਪਾਮੇ ਵਾਈਸ ਪ੍ਰਧਾਨ, ਕਾਜਲ ਕਿਰਨ ਪਾਮੇ ਜਰਨਲ ਸਕੱਤਰ, ਅਜੈ ਕੁਮਾਰ ਘਾਰੂ ਕੈਸ਼ੀਅਰ, ਸੰਜੀਵ ਕੁਮਾਰ ਪਾਮੇ ਜੁਆਇੰਟ ਸਕੱਤਰ ਅਤੇ ਬਾਕੀ ਸਾਰੇ ਕਰਮਚਾਰੀਆਂ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਨੰਬਰਦਾਰ ਰੌਸ਼ਨ ਲਾਲ ਹੰਸ ਅਤੇ ਪ੍ਰਧਾਨ ਧਰਮਵੀਰ ਪਾਮੇ ਨੇ ਸਾਰੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਭਾਵਾਧਸ ਦੇ ਸੀਨੀਅਰ ਆਗੂ ਪ੍ਰੇਮ ਸਾਗਰ ਪਾਮੇ, ਪ੍ਰਧਾਨ ਲਾਲ ਚੰਦ ਪਾਮੇ, ਭਾਵਾਧਸ ਪ੍ਰਧਾਨ ਮਿੰਕੂ ਹੰਸ, ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਜਗਦੀਸ਼ ਚਾਨਣਾ, ਜਗਤਾਰ ਸਿੰਘ ਜੱਸੋਵਾਲ, ਭਾਰਗਵ ਚਾਨਣਾ, ਰਾਕੇਸ਼ ਸਹੋਤਾ, ਨੀਰਜ ਮੱਟੂ, ਸੁਸ਼ੀਲ ਮੱਟੂ, ਆਸ਼ਾ ਰਾਣੀ, ਮੰਜੂ ਰਾਣੀ ਤੇ ਕਮਲੇਸ਼ ਕੌਰ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement