For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਨੇ ਜਵਾਨਾਂ ਨੂੰ ਬੁੱਢੇ ਬਣਾਇਆ

07:14 AM Mar 22, 2024 IST
ਚੋਣ ਕਮਿਸ਼ਨ ਨੇ ਜਵਾਨਾਂ ਨੂੰ ਬੁੱਢੇ ਬਣਾਇਆ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 21 ਮਾਰਚ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੌਂਸਗੜ੍ਹ ਦਾ 101 ਸਾਲ ਦਾ ਬਜ਼ੁਰਗ ਵੋਟਰ ਕੇਹਰ ਸਿੰਘ ਹੁਣ ਇਸ ਜਹਾਨੋਂ ਚਲਾ ਗਿਆ ਹੈ। ਉਹ 1952 ਤੋਂ ਲਗਾਤਾਰ ਆਪਣੀ ਵੋਟ ਦਾ ਇਸਤੇਮਾਲ ਕਰਦਾ ਰਿਹਾ ਹੈ। ਚੋਣ ਕਮਿਸ਼ਨ ਦੇ ਰਿਕਾਰਡ ਵਿਚ ਅੱਜ ਵੀ ਕੇਹਰ ਸਿੰਘ ਜਿਉਂਦਾ ਹੈ। ਇਸੇ ਪਿੰਡ ਦਾ ਬਾਵਾ ਸਿੰਘ ਵੀ ਲੋਕ ਸਭਾ ਲਈ ਵੋਟਾਂ ਪਾਉਣ ਤੋਂ ਪਹਿਲਾਂ ਹੀ ਇਸ ਜਹਾਨੋਂ ਚਲਾ ਗਿਆ ਹੈ ਪਰ ਵੋਟਰ ਸੂਚੀ ਵਿਚ ਉਹ ਵੀ ਹਾਲੇ ਜਿਉਂਦਾ ਹੈ।
ਚੋਣ ਕਮਿਸ਼ਨ ਨੇ ਜਵਾਨ ਮੁੰਡਿਆਂ ਨੂੰ ਵੀ ਬੁੱਢੇ ਬਣਾ ਦਿੱਤਾ ਹੈ। ਇਨ੍ਹਾਂ ਨੌਜਵਾਨ ਵੋਟਰਾਂ ਨੂੰ ਹੁਣ ਲੋਕ ਟਿੱਚਰਾਂ ਕਰ ਰਹੇ ਹਨ। ਫ਼ਿਰੋਜ਼ਪੁਰ ਦੇ ਪਿੰਡ ਭੁੱਟੀਵਾਲਾ ਦੇ ਜਿਨ੍ਹਾਂ ਤਿੰਨ ਵੋਟਰਾਂ ਦੀ ਉਮਰ 100 ਸਾਲ ਤੋਂ ਉਪਰ ਦਰਸਾਈ ਗਈ ਹੈ, ਅਸਲ ਵਿਚ ਉਹ ਨੌਜਵਾਨ ਵੋਟਰ ਹਨ। ਜਗਮੋਹਨ ਸਿੰਘ ਨੂੰ 103 ਸਾਲ ਦਾ, ਕਰਮਜੀਤ ਸਿੰਘ ਨੂੰ 102 ਅਤੇ ਇਸੇ ਤਰ੍ਹਾਂ ਸੰਦੀਪ ਸਿੰਘ ਨੂੰ 102 ਸਾਲ ਦਾ ਲਿਖਿਆ ਗਿਆ ਹੈ ਜਦੋਂ ਕਿ ਇਹ ਵੋਟਰ ਨੌਜਵਾਨ ਹਨ। ਬੀਐਲਓ ਜਗਵੰਤ ਕੌਰ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਲਿਖ ਕੇ ਵੀ ਦਿੱਤਾ ਸੀ ਪ੍ਰੰਤੂ ਇਹ ਦਰੁਸਤੀ ਨਹੀਂ ਕੀਤੀ ਗਈ।
ਮੁੱਖ ਚੋਣ ਅਧਿਕਾਰੀ ਸਬਿਿਨ ਸੀ ਨੇ ਦੱਸਿਆ ਕਿ ਪੰਜਾਬ ਵਿਚ 100 ਸਾਲ ਤੋਂ ਉਪਰ ਦੇ ਵੋਟਰਾਂ ਦੀ ਗਿਣਤੀ 5209 ਹੈ ਜਿਨ੍ਹਾਂ ਵਿਚ 100 ਤੋਂ 119 ਸਾਲ ਦੀ ਉਮਰ ਤੱਕ ਦੇ 5004 ਵੋਟਰ ਹਨ ਜਦਕਿ 205 ਵੋਟਰਾਂ ਦੀ ਉਮਰ 120 ਸਾਲ ਤੋਂ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 85 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਸਾਰੇ ਵੋਟਰ ਆਪਣੇ ਘਰ ਤੋਂ ਹੀ ਵੋਟ ਪਾ ਸਕਦੇ ਹਨ।

Advertisement

Advertisement
Author Image

Advertisement
Advertisement
×