ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਕਮਿਸ਼ਨ ਨੇ ਜੈਰਾਮ ਨੂੰ ਸ਼ਾਹ ਖ਼ਿਲਾਫ਼ ਕੀਤੇ ਦਾਅਵੇ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ

07:23 AM Jun 03, 2024 IST

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਆਗੂ ਜੈਰਾਮ ਰਮੇਸ਼ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕੀਤੇ ਗਏ ਦਾਅਵੇ ਦੇ ਸਬੂਤ ਮੰਗੇ ਹਨ। ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਸੀ ਕਿ ਸ਼ਾਹ ਨੇ ਲੋਕ ਸਭਾ ਚੋਣਾਂ ਦੀ 4 ਜੂਨ ਨੂੰ ਗਿਣਤੀ ਤੋਂ ਪਹਿਲਾਂ 150 ਜ਼ਿਲ੍ਹਾ ਮੈਜਿਸਟਰੇਟਾਂ ਅਤੇ ਕੁਲੈਕਟਰਾਂ ਨੂੰ ਫੋਨ ਕੀਤੇ ਹਨ। ਜੈਰਾਮ ਰਮੇਸ਼ ਨੂੰ ਭੇਜੇ ਪੱਤਰ ’ਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਆਪਣੇ ਦਾਅਵੇ ਦੇ ਵੇਰਵੇ ਸਾਂਝੇ ਕਰਨ। ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਦੀ ਪਹਿਲੀ ਜੂਨ ਨੂੰ ‘ਐਕਸ’ ’ਤੇ ਪਾਈ ਪੋਸਟ ਦਾ ਹਵਾਲਾ ਦਿੱਤਾ ਹੈ ਜਿਸ ’ਚ ਕਾਂਗਰਸ ਆਗੂ ਨੇ ਦਾਅਵਾ ਕੀਤਾ ਸੀ ਕਿ ਸੱਤਾ ਤੋਂ ਲਾਂਭੇ ਹੋ ਰਹੇ ਗ੍ਰਹਿ ਮੰਤਰੀ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਕੁਲੈਕਟਰਾਂ ਨੂੰ ਫੋਨ ਕਰ ਰਹੇ ਹਨ ਅਤੇ ਉਹ ਹੁਣ ਤੱਕ 150 ਜਣਿਆਂ ਨਾਲ ਗੱਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਸ਼ਰ੍ਹੇਆਮ ਧਮਕੀ ਹੈ ਜੋ ਦਰਸਾਉਂਦੀ ਹੈ ਕਿ ਭਾਜਪਾ ਕਿੰਨੀ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ 4 ਜੂਨ ਨੂੰ ਮੋਦੀ, ਸ਼ਾਹ ਅਤੇ ਭਾਜਪਾ ਲਾਂਭੇ ਹੋ ਜਾਣਗੇ ਅਤੇ ‘ਇੰਡੀਆ ਜਨਬੰਧਨ’ ਦੀ ਜਿੱਤ ਹੋਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਦਬਾਅ ਹੇਠ ਨਾ ਆਉਣ ਅਤੇ ਸੰਵਿਧਾਨ ਦੀ ਪਾਲਣਾ ਕਰਨ। -ਪੀਟੀਆਈ

Advertisement

Advertisement