5 ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਨਵੰਬਰ ’ਚ: ਮਿਜ਼ੋਰਮ ’ਚ 7 ਨੂੰ, ਛੱਤੀਸਗੜ੍ਹ ’ਚ 7 ਤੇ 17 ਨੂੰ, ਮੱਧ ਪ੍ਰਦੇਸ਼ ’ਚ 17 ਨੂੰ, ਰਾਜਸਥਾਨ ’ਚ 23 ਤੇ ਤਿਲੰਗਾਨਾ ’ਚ 30 ਨੂੰ ਵੋਟਾਂ, ਨਤੀਜੇ 3 ਦਸੰਬਰ ਨੂੰ
12:12 PM Oct 09, 2023 IST
Advertisement
Advertisement
ਨਵੀਂ ਦਿੱਲੀ, 9 ਅਕਤੂਬਰ
ਚੋਣ ਕਮਿਸ਼ਨ ਅੱਜ ਪੰਜ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤਿਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਮਿਜ਼ੋਰਮ ਤੇ ਛੱਤੀਸਗੜ੍ਹ ’ਚ ਦੋ ਪੜਾਅਵਾਂ ’ਚ 7 ਤੇ 17 ਨਵੰਬਰ ਨੂੰ, ਮੱਧ ਪ੍ਰਦੇਸ਼ ’ਚ 17 ਨਵੰਬਰ ਨੂੰ, ਰਾਜਸਥਾਨ ’ਚ 23 ਨਵੰਬਰ ਨੂੰ ਤੇ ਤਿਲੰਗਾਨਾ ’ਚ 30 ਨਵੰਬਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਚੋਣ ਨਤੀਜੇ 3 ਦਸੰਬਰ ਨੂੰ ਆਉਣਗੇ। ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ 17 ਦਸੰਬਰ ਨੂੰ ਖਤਮ ਹੋਵੇਗਾ। ਇਸ ਉੱਤਰ-ਪੂਰਬੀ ਰਾਜ ਵਿੱਚ ਮਿਜ਼ੋ ਨੈਸ਼ਨਲ ਫਰੰਟ ਸੱਤਾ ਵਿੱਚ ਹੈ। ਤਿਲੰਗਾਨਾ, ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਅਗਲੇ ਸਾਲ ਜਨਵਰੀ 'ਚ ਵੱਖ-ਵੱਖ ਤਰੀਕਾਂ 'ਤੇ ਖਤਮ ਹੋਵੇਗਾ। ਭਾਰਤ ਰਾਸ਼ਟਰ ਸਮਿਤੀ ਤਿਲੰਗਾਨਾ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਮੱਧ ਪ੍ਰਦੇਸ਼ ਵਿੱਚ ਅਤੇ ਕਾਂਗਰਸ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਸੱਤਾ ਵਿੱਚ ਹੈ।
Advertisement
Advertisement