ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਜ਼ੁਰਗ ਜੋੜੇ ਵੱਲੋਂ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ

07:46 AM Nov 02, 2024 IST
ਘਟਨਾ ਬਾਰੇ ਜਾਣਕਾਰੀ ਦਿੰਦਾ ਬਜ਼ੁਰਗ ਜੋੜਾ ਤੇ ਪਿੰਡ ਵਾਸੀ।

ਕੇਪੀ ਸਿੰਘ
ਗੁਰਦਾਸਪੁਰ, 1 ਨਵੰਬਰ
ਸਦਰ ਪੁਲੀਸ ਸਟੇਸ਼ਨ ਅਧੀਨ ਆਉਂਦੇ ਪਿੰਡ ਗੁਣੀਆਂ ਵਿੱਚ ਬੀਤੀ ਰਾਤ ਬਜ਼ੁਰਗ ਜੋੜੇ ਨੇ ਘਰ ਅੰਦਰ ਦਾਖ਼ਲ ਹੋਏ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲੁਟੇਰੇ ਗੋਲੀਆਂ ਦਾ ਭਰਿਆ ਮੈਗਜ਼ੀਨ ਛੱਡ ਕੇ ਭੱਜ ਗਏ।
ਬਲਦੇਵ ਸਿੰਘ (75) ਅਤੇ ਉਨ੍ਹਾਂ ਦੀ ਪਤਨੀ ਕਸ਼ਮੀਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ ਦਸ ਵਜੇ ਦੋ ਲੁਟੇਰੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਪਿਸਤੌਲ ਦਿਖਾ ਕੇ ਉਨ੍ਹਾਂ ਦੇ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਬਲਦੇਵ ਸਿੰਘ ਨੇ ਹਿੰਮਤ ਕਰਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਤੇ ਇੱਕ ਲੁਟੇਰੇ ਨੂੰ ਜੱਫਾ ਮਾਰ ਲਿਆ। ਇਸ ਦੌਰਾਨ ਇਹ ਲੁਟੇਰਾ ਪਿਸਤੌਲ ਦੇ ਬੱਟ ਵੀ ਬਜ਼ੁਰਗ ਦੇ ਸਿਰ ਅਤੇ ਬਾਂਹਾਂ ’ਤੇ ਮਾਰਦਾ ਰਿਹਾ। ਇਸ ਜੱਦੋ-ਜਹਿਦ ਦੌਰਾਨ ਬਲਦੇਵ ਸਿੰਘ ਜ਼ਖ਼ਮੀ ਹੋ ਗਿਆ ਪਰ ਉਸ ਨੇ ਲੁਟੇਰੇ ਨੂੰ ਨਹੀਂ ਛੱਡਿਆ। ਇਸ ਲੁਟੇਰੇ ਨੇ ਦੂਜੇ ਲੁਟੇਰੇ ਨੂੰ ਬਜ਼ੁਰਗ ਦੇ ਗੋਲੀ ਮਾਰਨ ਲਈ ਕਿਹਾ। ਗੋਲੀ ਮਾਰਨ ਦੀ ਕੋਸ਼ਿਸ਼ ਵਿੱਚ ਪਿਸਤੌਲ ਦਾ ਮੈਗਜ਼ੀਨ ਹੇਠਾਂ ਡਿੱਗ ਗਿਆ। ਆਖ਼ਰਕਾਰ ਲੁਟੇਰੇ ਬਿਨਾਂ ਲੁੱਟ ਕੀਤੇ ਅਤੇ ਗੋਲੀਆਂ ਨਾਲ ਭਰਿਆ ਮੈਗਜ਼ੀਨ ਉੱਥੇ ਹੀ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ।
ਪੁਲੀਸ ਨੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੈਗਜ਼ੀਨ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰਿਆਂ ਵਿੱਚ ਲੁਟੇਰਿਆਂ ਦੀ ਪਛਾਣ ਹੋ ਗਈ ਹੈ। ਪੁਲੀਸ ਨੇ ਇਸ ਫੁਟੇਜ ਦੇ ਆਧਾਰ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਹੈ।

Advertisement

Advertisement