For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਕਾਗਜ਼ ਪੂਰੇ ਕਰਨ ਲਈ 31 ਤੱਕ ਦਾ ਸਮਾਂ ਦਿੱਤਾ

11:13 AM Mar 23, 2024 IST
ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਕਾਗਜ਼ ਪੂਰੇ ਕਰਨ ਲਈ 31 ਤੱਕ ਦਾ ਸਮਾਂ ਦਿੱਤਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਹੰਢਿਆਇਆ, 22 ਮਾਰਚ
ਜ਼ਿਲ੍ਹੇ ਦੇ ਡੀਈਓ ਨੇ ਕਸਬਾ ਹੰਢਿਆਇਆ ਦੇ ਗੁਰੂ ਤੇਗ ਬਹਾਦਰ ਹਾਇਰ ਸੈਕੰਡਰੀ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਸ ਸਕੂਲ ਨੂੰ ਮਿਲਾ ਕੇ ਜ਼ਿਲ੍ਹੇ ਦੇ ਕੁੱਲ 26 ਸਕੂਲਾਂ ਦੀ ਮਾਨਤਾ ਰੱਦ ਹੋਈ ਹੈ। ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਰੱਦ ਕੀਤੇ ਸਕੂਲਾਂ ਦੀ ਕਾਰਵਾਈ ਸ਼ੁਰੂ ਕਰਨ ਲਈ ਇੱਕ ਨਵਾਂ ਮੋੜ ਲਿਆ ਹੈ, ਜਿਸ ਤਹਿਤ ਕਾਗਜ਼ੀ ਕਾਰਵਾਈ ਪੂਰੀ ਕਰਨ ਦੀ ਸਮਾਂ ਸੀਮਾ ਹੁਣ 31 ਮਾਰਚ ਤੱਕ ਵਧਾ ਦਿੱਤੀ ਹੈ। ਜਾਰੀ ਕੀਤੇ ਨੋਟੀਫਿਕੇਸ਼ਨ ਰਾਹੀਂ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ 31 ਮਾਰਚ 2024 ਤੱਕ ਆਪਣੇ ਸਕੂਲਾਂ ਦੇ ਜ਼ਰੂਰੀ ਕਾਗਜ਼ਾਤ ਨੂੰ ਪੂਰਾ ਕਰ ਲੈਣ। ਇਨ੍ਹਾਂ ਨਿਰਦੇਸ਼ਾਂ ਰਾਹੀਂ ਸਕੂਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਬਿਲਡਿੰਗ ਸੇਫ਼ਟੀ ਤੇ ਫਾਇਰ ਸੇਫ਼ਟੀ ਆਦਿ ਪ੍ਰਮਾਣਿਤ ਪੱਤਰਾਂ ਨੂੰ ਜਮ੍ਹਾਂ ਕਰਵਾ ਦੇਣ। ਜ਼ਿਲ੍ਹੇ ਸਿੱਖਿਆ ਅਧਿਕਾਰੀ ਇੰਦੂ ਸਿਮਕ ਨੇ ਦੱਸਿਆ ਕਿ ਸਕੂਲਾਂ ਦੀ ਮਾਨਤਾ ਰੱਦ ਕਰਨ ਵਾਲੇ ਨੋਟਿਸ ਵਿੱਚ ਕੁੱਝ ਰੱਦੋਬਦਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਸਕੂਲਾਂ ਨੂੰ ਲਿਖਤੀ ਰੂਪ ਵਿੱਚ 25 ਅਪ੍ਰੈਲ 2023 ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਕਤ ਕਮੀਆਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚੋਂ ਕੁੱਝ ਸਕੂਲਾਂ ਨੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×