For the best experience, open
https://m.punjabitribuneonline.com
on your mobile browser.
Advertisement

ਚੀਨੀ ਸੰਸਦ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਹੋਵੇਗੀ ਅਰਥਚਾਰੇ ਬਾਰੇ ਚਰਚਾ

08:54 AM Mar 04, 2024 IST
ਚੀਨੀ ਸੰਸਦ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਹੋਵੇਗੀ ਅਰਥਚਾਰੇ ਬਾਰੇ ਚਰਚਾ
Advertisement

ਪੇਈਚਿੰਗ: ਇਹ ਹਫ਼ਤੇ ਚੀਨ ਦੀ ਸੰਸਦ ਦਾ 2024 ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਵਿੱਚ ਅਰਥਚਾਰਾ ਸਭ ਤੋਂ ਭਖਵਾਂ ਮੁੱਦਾ ਹੋਵੇਗਾ। ਨੈਸ਼ਨਲ ਪੀਪਲਜ਼ ਕਾਂਗਰਸ ਦੀ ਭਲਕੇ 4 ਫਰਵਰੀ ਨੂੰ ਹੋਣ ਵਾਲੀ ਸਾਲਾਨਾ ਮੀਟਿੰਗ ਦੇ ਮੱਦੇਨਜ਼ਰ ਇਸ ਗੱਲ ’ਤੇ ਵੀ ਸਭ ਦੀ ਨਜ਼ਰ ਹੈ ਕਿ ਹਾਕਮ ਕਮਿਊਨਿਸਟ ਪਾਰਟੀ ਉਸ ਅਰਥਚਾਰੇ ਨੂੰ ਸਰਗਰਮ ਕਰਨ ਲਈ ਕੀ ਕਰ ਸਕਦੀ ਹੈ ਜੋ ਵੱਡੇ ਪੱਧਰ ’ਤੇ ਸਰਕਾਰੀ ਕੰਟਰੋਲ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਹੇਠਾਂ ਜਾਣ ਕਾਰਨ ਕਮਜ਼ੋਰ ਹੋ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮੀਟਿੰਗ ਦੌਰਾਨ ਹੋਰ ਮੁੱਦੇ ਨਹੀਂ ਉਭਰਨਗੇ। ਗਲੋਬਲ ਟਾਈਮਜ਼ ਅਖ਼ਬਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸੇਵਾਮੁਕਤੀ ਦੀ ਉਮਰ ਵਧਾਉਣ ਦਾ ਭਖਵਾਂ ਵਿਸ਼ਾ ਵੀ ਮੀਟਿੰਗ ਦਾ ਹਿੱਸਾ ਹੋ ਸਕਦਾ ਹੈ। -ਪੀਟੀਆਈ

Advertisement

Advertisement
Author Image

Advertisement
Advertisement
×