For the best experience, open
https://m.punjabitribuneonline.com
on your mobile browser.
Advertisement

ਸ਼ਿਵਰਾਤਰੀ ਮੌਕੇ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ

11:25 AM Mar 09, 2024 IST
ਸ਼ਿਵਰਾਤਰੀ ਮੌਕੇ ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ
ਮੁਹਾਲੀ ਦੇ ਫੇਜ਼-1 ਸਥਿਤ ਮੰਦਿਰ ’ਚ ਸ਼ਿਵਲਿੰਗ ’ਤੇ ਦੁੱਧ ਚੜਾਉਂਦੇ ਹੋਏ ਸ਼ਰਧਾਲੂ। -ਫੋਟੋ: ਵਿੱਕੀ ਘਾਰੂ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਮਾਰਚ
ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ੁਕਰਵਾਰ ਨੂੰ ਸਿਟੀ ਬਿਊਟੀਫੁੱਲ ਚੰਡੀਗੜ੍ਹ ਸ਼ਹਿਰ ਭੋਲੇ ਸ਼ੰਕਰ ਦੀ ਭਗਤੀ ਵਿੱਚ ਡੁੱਬਿਆ ਰਿਹਾ ਅਤੇ ਸ਼ਹਿਰ ਦੇ ਮੰਦਰਾਂ ’ਚ ਰੌਣਕ ਲੱਗੀ ਰਹੀ। ਮੰਦਿਰਾਂ ਵਿੱਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਲੱਗੀ ਰਹੀ। ਸ਼ਰਧਾਲੂਆਂ ਨੇ ਲੰਮੀਆਂ ਕਤਾਰਾਂ ’ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ। ਇਸ ਮੌਕੇ ਸ਼ਹਿਰ ਦੇ ਮੰਦਿਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਮੰਦਰਾਂ ਵਿੱਚ ਸ਼ਰਧਾਲੂਆਂ ਲਈ ਫਲਾਂ, ਦੁੱਧ, ਬਰੈੱਡ ਪਕੌੜਿਆਂ ਅਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ। ਸੈਕਟਰ-46 ਸਥਿਤ ਸ੍ਰੀ ਸਨਾਤਨ ਧਰਮ ਮੰਦਿਰ ਵਿੱਚ ਵੀ ਸ਼ਿਵਰਾਤਰੀ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ੍ਰੀ ਸਨਾਤਨ ਮੰਦਰ ਸਭ ਸੈਕਟਰ-46 ਦੇ ਪ੍ਰਧਾਨ ਜਤਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਸ਼ਿਵਰਾਤਰੀ ਮਹਾਪਰਵ ਮੌਕੇ ਮੰਦਰ ਭਵਨ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸੇ ਤਰ੍ਹਾਂ ਸ਼ਹਿਰ ਦੇ ਹੋਰ ਸੈਕਟਰਾਂ ਅਤੇ ਇਲਾਕਿਆਂ ਦੇ ਮੰਦਰਾਂ ਵਿੱਚ ਵੀ ਸ਼ਿਵਰਾਤਰੀ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੀਆਂ ਮਾਰਕੀਟਾਂ ਅਤੇ ਹੋਰ ਥਾਵਾਂ ’ਤੇ ਸ਼ਰਧਾਲੂਆਂ ਨੇ ਆਪੋ-ਆਪਣੇ ਪੱਧਰ ’ਤੇ ਦੁੱਧ ਪ੍ਰਸ਼ਾਦ ਦੇ ਲੰਗਰ ਲਗਾਏ ।
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਅਤੇ ਨਾਲ ਲੱਗਦੇ ਇਲਾਕੇ ਦੇ ਮੰਦਰਾਂ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਸਾਰੇ ਮੰਦਿਰਾਂ ਵਿੱਚ ਸਵੇਰੇ ਤੋਂ ਪੂਜਾ ਪਾਠ ਅਤੇ ਹਵਨ ਯੱਗ ਹੋਇਆ ਅਤੇ ਸ਼ਰਧਾਲੂਆਂ ਨੇ ਕਤਾਰਾਂ ਵਿਚ ਲੱਗ ਕੇ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕੀਤਾ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਸ੍ਰੀ ਸਨਾਤਨ ਧਰਮ ਮੰਦਿਰ ਲੋਹਗੜ੍ਹ ਵਿਖੇ ਹਵਨ ਯੱਗ ’ਚ ਹਿੱਸਾ ਲਿਆ। ਉਨ੍ਹਾਂ ਸ਼ਿਵਾਲਿਕ ਵਿਹਾਰ ਦੁਰਗਾ ਮੰਦਿਰ, ਨਾਭਾ ਸਾਹਿਬ, ਡੇਰਾਬੱਸੀ, ਜ਼ੀਰਕਪੁਰ ਦੇ ਮੰਦਰਾਂ ’ਚ ਕਰਵਾਏ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕੀਤੀ।

Advertisement

ਸਕੇਤੜੀ ਮੰਦਰ ਵਿੱਚ 250 ਕੁਇੰਟਲ ਦੁੱਧ ਪ੍ਰਸ਼ਾਦ ਵਜੋਂ ਵੰਡਿਆ

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ ਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਭ ਤੋਂ ਵੱਧ ਭੀੜ ਸਕੇਤੜੀ ਦੇ ਸ਼ਿਵ ਮੰਦਿਰ ਵਿੱਚ ਰਹੀ, ਜਿੱਥੇ 250 ਕੁਇੰਟਲ ਦੁੱਧ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਗਿਆ। ਸ੍ਰੀ ਸ਼ਿਵ ਮੰਦਿਰ ਨਵ ਦੁਰਗਾ ਚੈਰੀਟੇਵਲ ਟਰੱਸਟ ਦੇ ਪ੍ਰਧਾਨ ਕੇ. ਡੀ ਸ਼ਰਮਾ ਨੇ ਦੱਸਿਆ ਕਿ ਸ਼ਿਵਰਾਤਰੀ ਦਾ ਮੇਲਾ ਸਕੇਤੜੀ ਵਿੱਚ ਅਗਲੇ ਤਿੰਨ ਦਿਨ ਚੱਲੇਗਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਸਕੇਤੜੀ ਦੇ ਸ਼ਿਵ ਮੰਦਿਰ ਵਿੱਚ ਮੱਥਾ ਟੇਕਿਆ। ਸੈਕਟਰ-9 ਦੇ ਸ਼ਿਵ ਮੰਦਰ, ਸੈਕਟਰ-21 ਦੇ ਸ਼ਿਵ ਮੰਦਿਰ, ਪੁਰਾਣਾ ਪੰਚਕੂਲਾ ਦੇ ਸ਼ਿਵ ਮੰਦਿਰ ਤੋਂ ਇਲਾਵਾ ਮੋਰਨੀ, ਰਾਏਪੁਰਰਾਣੀ, ਬਰਵਾਲਾ, ਕਾਲਕਾ ਤੇ ਪਿੰਜੌਰ ਦੇ ਸ਼ਿਵ ਮੰਦਿਰਾਂ ਵਿੱਚ ਕਾਫੀ ਭੀੜ ਰਹੀ ਅਤੇ ਸ਼ਿਵ ਮੰਦਿਰਾਂ ਵਿੱਚ ਸ਼ਰਧਾਲੂਆਂ ਨੇ ਸ਼ਿਵ ਦੀ ਅਰਾਧਰਾ ਕੀਤੀ ਅਤੇ ਸ਼ਿਵ ਦੇ ਭਜਨ ਗਾਏ।

ਵਿਧਾਇਕ ਚੱਢਾ ਸ਼ਿਵ ਮੰਦਰ ਗੱਦੀਵਾਲ ਵਿਖੇ ਨਤਮਸਤਕ ਹੋਏ

ਨੂਰਪੁਰ ਬੇਦੀ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਹਲਕੇ ਦੇ ਪਿੰਡ ਗੱਦੀਵਾਲ ਸ਼ਿਵ ਮੰਦਿਰ ਵਿੱਚ ਪਹੁੰਚੇ। ਸ੍ਰੀ ਚੱਢਾ ਵੱਲੋਂ ਮੰਦਿਰ ਵਿੱਚ ਜਲ ਚੜਾ ਕੇ ਪੂਜਾ ਅਰਚਨਾ ਕੀਤੀ ਅਤੇ ਹਲਕੇ ਦੇ ਭਲੇ ਦੀ ਪ੍ਰਾਰਥਨਾ ਕੀਤੀ। ਇਸ ਉਪਰੰਤ ਸ਼ਿਵ ਮੰਦਿਰ ਗੱਦੀਵਾਲ ਦੇ ਮਹੰਤ ਬਾਬਾ ਬੀਰੂ ਨਾਥ ਵੱਲੋਂ ਹਲਕਾ ਵਿਧਾਇਕ ਦਿਨੇਸ ਚੱਢਾ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਪਤਨੀ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਮਾਤਾ ਹਰਦੀਪ ਕੌਰ ਲਾਲਪੁਰਾ ਪ੍ਰਾਚੀਨ ਸ਼ਿਵ ਮੰਦਿਰ ਜਟਵਾਹੜ ਮੰਦਿਰ ਵਿਖੇ ਨਤਮਸਤਕ ਹੋਏ।

Advertisement
Author Image

sukhwinder singh

View all posts

Advertisement
Advertisement
×