ਦੁਬੲੀ ਸੁਪਰੀਮ ਕੋਰਟ ਨੇ ਭਾਰਤੀ ਜੋੜੇ ਦੀ ਹੱਤਿਆ ਦੇ ਦੋਸ਼ੀ ਪਾਕਿਸਤਾਨੀ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ
11:58 AM Jul 05, 2023 IST
Advertisement
ਦੁਬਈ, 5 ਜੁਲਾਈ
ਇਥੇ ਸਾਲ 2020 ਵਿੱਚ ਡਕੈਤੀ ਦੀ ਕੋਸ਼ਿਸ਼ ਦੌਰਾਨ ਭਾਰਤੀ ਜੋੜੇ ਦੀ ਹੱਤਿਆ ਕਰਨ ਦੇ ਦੋਸ਼ੀ ਪਾਕਿਸਤਾਨੀ ਵਿਅਕਤੀ ਵੱਲੋਂ ਮੌਤ ਦੀ ਸਜ਼ਾ ਖ਼ਿਲਾਫ਼ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ। 28 ਸਾਲਾ ਉਸਾਰੀ ਮਜ਼ਦੂਰ ਨੂੰ ਪਿਛਲੇ ਸਾਲ ਅਪਰੈਲ ਵਿੱਚ ਦੁਬਈ ਦੀ ਅਦਾਲਤ ਨੇ 40 ਸਾਲਾ ਕਾਰੋਬਾਰੀ ਹਿਰੇਨ ਅਧੀਆ ਅਤੇ ਉਸ ਦੀ ਪਤਨੀ ਵਿਧੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਅਾਂ ਸਜ਼ਾ-ਏ-ਮੌਤ ਸੁਣਾੲੀ ਸੀ। ਫੋਰੈਂਸਿਕ ਰਿਪੋਰਟਾਂ ਮੁਤਾਬਕ ਹਿਰੇਨ ਦੇ ਸਿਰ, ਛਾਤੀ, ਪੇਟ ਅਤੇ ਖੱਬੇ ਮੋਢੇ 'ਤੇ 10 ਵਾਰ ਚਾਕੂ ਮਾਰੇ ਗਏ ਸਨ। ਉਸ ਦੀ ਪਤਨੀ ਦੇ ਸਿਰ, ਗਰਦਨ, ਛਾਤੀ, ਚਿਹਰੇ, ਕੰਨ ਅਤੇ ਸੱਜੀ ਬਾਂਹ ਵਿੱਚ 14 ਵਾਰ ਚਾਕੂ ਮਾਰੇ ਗਏ। ਉਨ੍ਹਾਂ ਦੀ ਵੱਡੀ ਧੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ, ਨੇ ਦੁਬਈ ਪੁਲੀਸ ਨੂੰ ਬੁਲਾਇਆ, ਜਿਸ ਨੇ ਸ਼ਾਰਜਾਹ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
Advertisement
Advertisement
Advertisement