For the best experience, open
https://m.punjabitribuneonline.com
on your mobile browser.
Advertisement

ਡੀਟੀਐੱਫ ਦਾ ਵਫ਼ਦ ਵੱਖ-ਵੱਖ ਅਧਿਕਾਰੀਆਂ ਨੂੰ ਮਿਲਿਆ

08:01 AM Jun 30, 2024 IST
ਡੀਟੀਐੱਫ ਦਾ ਵਫ਼ਦ ਵੱਖ ਵੱਖ ਅਧਿਕਾਰੀਆਂ ਨੂੰ ਮਿਲਿਆ
ਸੰਗਰੂਰ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡੀਟੀਐੱਫ ਦਾ ਵਫ਼ਦ। ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਜੂਨ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਸੰਗਰੂਰ ਦਾ ਵਫਦ ਅਧਿਆਪਕਾਂ ਦੇ ਮੰਗਾਂ-ਮਸਲਿਆਂ ਸਬੰਧੀ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਿਆ। ਵਫ਼ਦ ਨੇ ਏਡੀਸੀ (ਜਨਰਲ) ਆਕਾਸ਼ ਬਾਂਸਲ ਨੂੰ ਮਿਲ ਕੇ ਸਖ਼ਤ ਰੋਸ ਪ੍ਰਗਟਾਇਆ ਕਿ ਮੱਖਣ ਸਿੰਘ ਤੋਲਾਵਾਲ ਸਹਾਇਕ ਪ੍ਰੀ ਪ੍ਰਾਇਮਰੀ ਅਧਿਆਪਕ ਨੂੰ ਕੁਆਰਟਰ ਅਲਾਟ ਕਰਨ ਦਾ ਕੇਸ ਪਿਛਲ਼ੇ ਸਾਲ ਨਵੰਬਰ ਮਹੀਨੇ ਤੋਂ ਡੀਸੀ ਦਫਤਰ ਸੰਗਰੂਰ ਵਿੱਚ ਲੰਬਿਤ ਹੈ ਅਤੇ ਜਥੇਬੰਦੀ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਡੀਸੀ ਦਫ਼ਤਰ ਦੇ ਦਰਜਨ ਦੇ ਕਰੀਬ ਗੇੜੇ ਕੱਢਣ ਤੋਂ ਬਾਅਦ ਵੀ ਹਾਲੇ ਤੱਕ ਵੀ ਕੁਆਰਟਰ ਅਲਾਟ ਨਹੀਂ ਕੀਤਾ ਗਿਆ ਜਦਕਿ ਬਿਲਕੁਲ ਇੱਕੋ ਜਿਹੇ ਕੇਸ ਵਿੱਚ ਇੱਕ ਹੋਰ ਅਧਿਆਪਕ ਨੂੰ ਨਵੰਬਰ ਮਹੀਨੇ ਵਿੱਚ ਹੀ ਕੁਆਰਟਰ ਅਲਾਟ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਮੰਗਲਵਾਰ ਨੂੰ ਜਨਰਲ ਸਹਾਇਕ ਨਾਲ ਤਾਲਮੇਲ ਕਰਕੇ ਉਹ ਇਸ ਮਸਲੇ ਸਬੰਧੀ ਅਗਲੀ ਕਾਰਵਾਈ ਕਰਨਗੇ। ਇਸ ਤੋਂ ਬਾਅਦ ਵਫ਼ਦ ਨੇ ਡਿਪਟੀ ਡੀ.ਈ.ਓ.(ਸੈ.ਸਿੱ.) ਸੰਗਰੂਰ ਦੇ ਦਫ਼ਤਰ ਵਿੱਚ ਸੀਨੀਅਰ ਸਹਾਇਕ ਨੂੰ ਮਿਲ ਕੇ ਬੂਟਾ ਸਿੰਘ ਕੰਪਿਊਟਰ ਅਧਿਆਪਕ ਦੀ ਮਰਨ ਉਪਰੰਤ ਤਨਖਾਹ ਰਿਕਵਰੀ ਉੱਤੇ ਸਖ਼ਤ ਇਤਰਾਜ਼ ਜਤਾਉਂਦੇ ਕਿਹਾ ਕਿ ਅਜਿਹਾ ਕਰਨਾ ਪਹਿਲਾਂ ਤੋਂ ਹੀ ਸਰਕਾਰੀ ਬੇਰੁਖੀ ਦਾ ਸ਼ਿਕਾਰ ਕੰਪਿਊਟਰ ਅਧਿਆਪਕਾਂ ਪ੍ਰਤੀ ਅਣਮਨੁੱਖੀ ਪਹੁੰਚ ਹੈ। ਬੂਟਾ ਸਿੰਘ ਦੀਆਂ ਨਿਯਮਾਂ ਅਨੁਸਾਰ ਬਣਦੀਆਂ ਛੁੱਟੀਆਂ ਮਨਜ਼ੂਰ ਕਰਕੇ ਉਸਦੀ ਮੌਤ ਦੇ ਦਿਨ ਤੱਕ ਦੀ ਤਨਖਾਹ ਜਾਰੀ ਕੀਤੀ ਜਾਵੇ। ਇਸ ਉਪਰੰਤ ਵਫ਼ਦ ਡੀ.ਈ.ਓ. (ਐ.ਤੇ ਸੈ.ਸਿੱ.) ਸੰਗਰੂਰ ਬਲਜਿੰਦਰ ਕੌਰ ਨੂੰ ਜ਼ਿਲ੍ਹੇ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਤਰੱਕੀਆਂ ਕਰਨ ਦੀ ਮੰਗ ਨੂੰ ਲੈ ਕੇ ਮਿਲਿਆ ਅਤੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ 25 ਜੂਨ ਤੱਕ ਕੀਤੀਆਂ ਜਾਣ ਵਾਲੀਆਂ ਤਰੱਕੀਆਂ ਜਲਦ ਕੀਤੀਆਂ ਜਾਣ। ਅਧਿਕਾਰੀ ਨੇ ਕਿਹਾ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਜਲਦ ਕਰ ਦਿੱਤੀਆਂ ਜਾਣਗੀਆਂ।

Advertisement

Advertisement
Author Image

Advertisement
Advertisement
×