ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਟੀਸੀ ਦਫ਼ਤਰ ‘ਖਾਲੀ’ ਹੋਣ ਲੱਗਿਆ

08:43 AM Jul 08, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਡੀਟੀਸੀ ਵਿੱਚੋਂ ਅਧਿਕਾਰੀ ਵੀਆਰਐੱਸ ਲੈ ਰਹੇ ਹਨ, ਜਿਸ ਕਾਰਨ ਉਥੇ ਤਕਨੀਕੀ ਅਧਿਕਾਰੀਆਂ ਦੀ ਕਮੀ ਪਾਈ ਜਾ ਰਹੀ ਹੈ ਅਤੇ ਵਿਭਾਗ ਖਾਲੀ ਹੋਣ ਕਿਨਾਰੇ ਹੈ। ਇਸ ਨਾਲ ਡੀਟੀਸੀ ਦੇ ਕੰਮ ਉਪਰ ਮਾੜਾ ਅਸਰ ਪੈ ਰਿਹਾ ਹੈ। ਵਿਭਾਗੀ ਮਾਹਿਰਾਂ ਅਨੁਸਾਰ ਇੱਕ ਪਾਸੇ ਤਕਨੀਕੀ ਅਧਿਕਾਰੀਆਂ ਦੀ ਘਾਟ ਹੈ ਅਤੇ ਦੂਜੇ ਪਾਸੇ ਵੀਆਰਐੱਸ ਮੰਗਣ ਵਾਲਿਆਂ ਦੀਆਂ ਬੇਨਤੀਆਂ ਨੂੰ ਰੱਦ ਕਰਨ ਦੀ ਬਜਾਏ ਉੱਚ ਅਧਿਕਾਰੀ ਉਨ੍ਹਾਂ ਨੂੰ ਇਜਾਜ਼ਤ ਦੇ ਰਹੇ ਹਨ। ਦਿੱਲੀ ਦੇ ਟਰਾਂਸਪੋਰਟ ਡਿਪਟੀ ਕਮਿਸ਼ਨਰ ਸੰਜੈ ਅਲਾਵਦੀ ਨੇ ਵੀ ਵੀਆਰਐੱਸ ਲਈ ਅਪਲਾਈ ਕੀਤਾ ਹੈ, ਜਿਸ ਦੇ ਤਿੰਨ ਮਹੀਨੇ 15 ਸਤੰਬਰ ਨੂੰ ਪੂਰੇ ਹੋ ਰਹੇ ਹਨ। ਇਸ ਤੋਂ ਕੁਝ ਮਹੀਨੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਅਧਿਕਾਰੀ ਮਹੇਸ਼ ਵਰਮਾ ਨੇ ਵੀ ਵੀਆਰਐੱਸ ਲਈ ਅਪਲਾਈ ਕੀਤਾ ਸੀ। ਵਿਭਾਗ ਵਿੱਚ ਡੀਟੀਓ ਯਾਨੀ ਐੱਮਐੱਲਓ ਦੀਆਂ ਅਸਾਮੀਆਂ ਵੀ ਖਾਲੀ ਹਨ। ਇਸ ਲਈ ਕੋਈ ਤਕਨੀਕੀ ਅਧਿਕਾਰੀ ਨਹੀਂ ਬਚਿਆ ਹੈ। ਅਜਿਹੇ ਵਿੱਚ ਹੋਰ ਵਿਭਾਗਾਂ ਤੋਂ ਵੀ ਅਧਿਕਾਰੀ ਲਏ ਜਾ ਰਹੇ ਹਨ, ਫਿਰ ਵੀ ਇਹ ਕਮੀ ਪੂਰੀ ਨਹੀਂ ਹੋ ਰਹੀ ਹੈ। ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਧਿਕਾਰੀ ਵੀਆਰਐੱਸ ਕਿਉਂ ਲੈ ਰਹੇ ਹਨ ਇਹ ਸਮਝ ਤੋਂ ਬਾਹਰ ਹੈ। ਵਿਭਾਗ ਵਿੱਚ ਸਿਰਫ਼ ਡਿਪਟੀ ਕਮਿਸ਼ਨਰ ਹੀ ਨਹੀਂ ਸਗੋਂ ਡੀਟੀਓ ਵੀ ਪੂਰੇ ਨਹੀਂ ਹਨ, ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵਿੱਚ ਕੋਈ ਭਰਤੀ ਨਹੀਂ ਹੋਈ ਹੈ। ਵਿਭਾਗ ਵਿੱਚ ਤਕਨੀਕੀ ਅਫਸਰਾਂ ਦੀ ਵੱਡੀ ਘਾਟ ਹੈ ਅਤੇ ਇਸ ਘਾਟ ਨੂੰ ਭਰਨ ਲਈ ਪਿਛਲੇ ਟਰਾਂਸਪੋਰਟ ਕਮਿਸ਼ਨਰ ਨੇ ਤਕਨੀਕੀ ਅਸਾਮੀਆਂ ’ਤੇ ਕੰਮ ਕਰਨ ਲਈ ਗੈਰ-ਤਕਨੀਕੀ ਅਫਸਰਾਂ ਦੀ ਨਿਯੁਕਤੀ ਕੀਤੀ ਸੀ, ਜਦੋਂਕਿ ਵਿਭਾਗ ਦੇ ਲੋਕ ਇਸ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਮੰਨ ਕੇ ਵਿਰੋਧ ਕਰ ਰਹੇ ਹਨ।

Advertisement

Advertisement