ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਰੋਨ ਦੀ ਕੀਮਤ 27 ਫੀਸਦ ਘੱਟ ਹੋਣ ਦਾ ਦਾਅਵਾ

03:15 PM Jun 30, 2023 IST

ਨਵੀਂ ਦਿੱਲੀ: ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਲਈ ਐਮਕਿਊ-9ਬੀ ਡਰੋਨ ਦੀ ਔਸਤ ਕੀਮਤ ਹੋਰ ਦੇਸ਼ਾਂ ਵੱਲੋਂ ਅਮਰੀਕਾ ਨੂੰ ਅਦਾ ਕੀਤੀ ਗਈ ਕੀਮਤ ਨਾਲੋਂ 27 ਫੀਸਦ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨਾਲ ਗੱਲਬਾਤ ਦੌਰਾਨ ਇਹ ਕੀਮਤ ਹੋਰ ਘਟਣ ਦੀ ਸੰਭਾਵਨਾ ਹੈ।

Advertisement

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਡਰੋਨ ਦੀ ਕੀਮਤ ਤੈਅ ਕਰਨ ਦੇ ਮੁੱਦੇ ‘ਤੇ ਗੱਲਬਾਤ ਅਜੇ ਸ਼ੁਰੂ ਨਹੀਂ ਹੋਈ ਹੈ ਕਿਉਂਕਿ 31 ਡਰੋਨ ਖਰੀਦਣ ਲਈ ਰੱਖਿਆ ਪ੍ਰਾਪਤੀ ਕਮੇਟੀ ਵੱਲੋਂ ਇਸ ਸਬੰਧੀ ਜ਼ਰੂਰਤ ਹੋਣ ਬਾਰੇ ਪ੍ਰਵਾਨਗੀ ਮਿਲਣ ਦੀ ਉਡੀਕ ਹੈ। ਕੀਮਤ ਦਾ ਮਸਲਾ ਇਸ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਵੱਲੋਂ ਪੇਸ਼ ਕੀਤੀ ਗਈ ਡਰੋਨਾਂ ਦੀ ਕੀਮਤ 307.2 ਕਰੋੜ ਡਾਲਰ ਹੈ। ਇਸ ਹਿਸਾਬ ਨਾਲ ਹਰ ਡਰੋਨ ਦੀ ਕੀਮਤ 9.9 ਕਰੋੜ ਡਾਲਰ ਬਣਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਮਰੀਕਾ ਵੱਲੋਂ ਯੂਏਈ ਨੂੰ ਇਹ ਡਰੋਨ 16.1 ਕਰੋੜ ਡਾਲਰ ਦੇ ਹਿਸਾਬ ਨਾਲ ਵੇਚੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ 6.9 ਕਰੋੜ ਡਾਲਰ ਪ੍ਰਤੀ ਡਰੋਨ ਦੇ ਹਿਸਾਬ ਨਾਲ ਜੋ 16 ਡਰੋਨ ਖਰੀਦੇ ਗਏ ਹਨ ਉਨ੍ਹਾਂ ਵਿੱਚ ਸੈਂਸਰ ਤੇ ਹਥਿਆਰ ਆਦਿ ਕੁਝ ਵੀ ਨਹੀਂ ਹਨ। ਇਨ੍ਹਾਂ ਨੂੰ ਸੈਂਸਰ, ਹਥਿਆਰ ਤੇ ਹੋਰ ਆਧੁਨਿਕ ਉਪਕਰਨਾਂ ਨਾਲ ਲੈਸ ਕਰਨ ਨਾਲ ਇਨ੍ਹਾਂ ਦੀ ਕੀਮਤ 60-70 ਫੀਸਦ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੌਦਾ ਵੱਡਾ ਹੋਣ ਅਤੇ ਇਸ ਤੱਥ ਕਾਰਨ ਕਿ ਨਿਰਮਾਤਾ ਨੇ ਆਪਣੇ ਸ਼ੁਰੂਆਤੀ ਨਿਵੇਸ਼ ਦਾ ਇੱਕ ਵੱਡਾ ਹਿੱਸਾ ਪਹਿਲਾਂ ਦੇ ਸੌਦਿਆਂ ਤੋਂ ਵਸੂਲ ਲਿਆ ਹੋਵੇਗਾ, ਭਾਰਤ ਲਈ ਡਰੋਨਾਂ ਦੀ ਕੀਮਤ ਹੋਰ ਮੁਲਕਾਂ ਮੁਕਾਬਲੇ ਘੱਟ ਰੱਖੀ ਜਾ ਰਹੀ ਹੈ। -ਪੀਟੀਆਈ

Advertisement

Advertisement
Tags :
ਕੀਮਤਡਰੋਨਦਾਅਵਾਫੀਸਦ
Advertisement