For the best experience, open
https://m.punjabitribuneonline.com
on your mobile browser.
Advertisement

ਲੀਡਰਾਂ ਤੋਂ ਅੱਕੇ ਡਰਾਈਵਰਾਂ ਨੇ ਬਣਾਈ ‘ਜਨ ਸੇਵਾ ਡਰਾਈਵਰ ਪਾਰਟੀ’

08:50 AM Apr 19, 2024 IST
ਲੀਡਰਾਂ ਤੋਂ ਅੱਕੇ ਡਰਾਈਵਰਾਂ ਨੇ ਬਣਾਈ ‘ਜਨ ਸੇਵਾ ਡਰਾਈਵਰ ਪਾਰਟੀ’
ਬਠਿੰਡਾ ’ਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੇਡੀਪੀ ਆਗੂ। -ਫੋਟੋ: ਪਵਨ ਸ਼ਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਅਪਰੈਲ
ਰਾਜਨੀਤਿਕ ਅਖਾੜੇ ’ਚ ਛਾਲ ਮਾਰਦਿਆਂ ਡਰਾਈਵਰ ਭਾਈਚਾਰੇ ਨੇ ਵੀ ਸਿਆਸੀ ਕੁਸ਼ਤੀ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ‘ਜਨ ਸੇਵਾ ਡਰਾਈਵਰ ਪਾਰਟੀ’ (ਜੇਡੀਪੀ) ਬਣਾਈ ਹੈ। ਇਸ ਬਾਰੇ ਪਾਰਟੀ ਦੇ ਕੌਮੀ ਪ੍ਰਧਾਨ ਪ੍ਰਵੀਨ ਤਿਵਾੜੀ ਅਤੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਉੱਪਲ ਨੇ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਿਆਸੀ ਧਿਰ ਨੇ ਡਰਾਈਵਰਾਂ ਦੀਆਂ ਮੁਸ਼ਕਿਲਾਂ ਬਾਰੇ ਕੋਈ ਮੁੱਦਾ ਸੰਸਦ ਵਿੱਚ ਨਹੀਂ ਉਠਾਇਆ। ਇਸੇ ਕਰ ਕੇ ਅਸੀਂ ਆਪਣੇ ਹੱਥੀਂ ਆਪਣਾ ਕਾਜ ਸੰਵਾਰਨ ਲਈ ਮਜਬੂਰ ਹੋਏ ਹਾਂ। ਉਨ੍ਹਾਂ ਦੱਸਿਆ ਕਿ ਸਮੁੱਚੇ ਭਾਰਤ ਦੇ ਡਰਾਈਵਰ ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਲਈ 3200 ਕਰੋੜ ਤੋਂ ਵੱਧ ਦਾ ਕਰ ਸਰਕਾਰ ਨੂੰ ਅਦਾ ਕਰਦੇ ਹਨ ਅਤੇ ਕਰੀਬ 100 ਕਰੋੜ ਰੁਪਏ ‘ਰਿਸ਼ਵਤ’ ਦੀ ਅਦਾਇਗੀ ਇਸ ਤੋਂ ਵੱਖ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਜੀਡੀਪੀ ’ਚ ਵੀ ਉਹ ਲਗਭਗ 5 ਫ਼ੀਸਦ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਕਾਸ ਗਤੀ ਨੂੰ ਚੱਲਦਾ ਰੱਖਣ ਲਈ ਡਰਾਈਵਰ ਇੱਕ ਮਜ਼ਬੂਤ ਧੁਰਾ ਹਨ ਪਰ ਇਸ ਦੇ ਬਾਵਜੂਦ ਸਿਆਸਤਦਾਨ ਉਨ੍ਹਾਂ ਦੇ ਮਸਲਿਆਂ ਨੂੰ ਦਰਕਿਨਾਰ ਕਰਦੇ ਰਹੇ ਹਨ।
ਉਨ੍ਹਾਂ ਸਿਆਸੀ ਪਾਰਟੀਆਂ ’ਤੇ ਗਿਲ਼ਾ ਕੀਤਾ ਕਿ ਉਹ ਫ਼ਨਕਾਰਾਂ, ਅਦਾਕਾਰਾਂ ਸਮੇਤ ਸਮਾਜ ਦੀਆਂ ਹੋਰ ਧਿਰਾਂ ਨੂੰ ਉਮੀਦਵਾਰ ਬਣਾਉਂਦੇ ਹਨ ਪਰ ਡਰਾਈਵਰਾਂ ਨਾਲ ਉਨ੍ਹਾਂ ਦਾ ਸਲੂਕ ਹਮੇਸ਼ਾ ਮਤਰੇਆ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਫਿਲਹਾਲ ਪੰਜਾਬ ’ਚੋਂ 7 ਅਤੇ ਗੁਜਰਾਤ ’ਚੋਂ 3 ਉਮੀਦਵਾਰ ਚੋਣ ਪਿੜ ਵਿੱਚ ਉਤਾਰੇ ਜਾਣਗੇ।

Advertisement

Advertisement
Author Image

sukhwinder singh

View all posts

Advertisement
Advertisement
×