ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਜ਼ੀਜ਼ਪੁਰ ਟੌਲ ਪਲਾਜ਼ਾ ’ਤੇ ਰੋਡਵੇਜ਼ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਲਾਇਆ ਜਾਮ

06:34 AM Aug 22, 2024 IST
ਟੌਲ ਪਲਾਜ਼ਾ ’ਤੇ ਲਗਾਏ ਜਾਮ ਕਾਰਨ ਖੱਜਲ ਹੁੰਦੀਆਂ ਹੋਈਆਂ ਸਵਾਰੀਆਂ। -ਫੋਟੋ: ਰਵੀ ਕੁਮਾਰ

ਕਰਮਜੀਤ ਸਿੰਘ ਚਿੱਲਾ
ਬਨੂੜ, 21 ਅਗਸਤ
ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਟੌਲ ਪਲਾਜ਼ਾ ’ਤੇ ਪੈਪਸੂ ਰੋਡਵੇਜ਼ ਦੇ ਡਰਾਈਵਰਾਂ-ਕੰਡਕਟਰਾਂ ਨੇ ਢਾਈ ਘੰਟੇ ਦੇ ਕਰੀਬ ਜਾਮ ਲਗਾਇਆ। ਇਸ ਕਾਰਨ ਚੰਡੀਗੜ੍ਹ-ਪੰਚਕੂਲਾ ਅਤੇ ਪੰਜਾਬ ਦੇ ਪਟਿਆਲਾ ਤੇ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਹਜ਼ਾਰਾਂ ਰਾਹਗੀਰ ਤੇ ਬੱਸਾਂ ਦੀਆਂ ਸਵਾਰੀਆਂ ਤੇ ਹੋਰ ਲੋਕ ਖੱਜਲ-ਖੁਆਰ ਹੁੰਦੇ ਰਹੇ। ਬਹੁਤ ਸਾਰੇ ਵਾਹਨ ਚਾਲਕ ਆਲੇ-ਦੁਆਲੇ ਦੀਆਂ ਪੇਂਡੂ ਸੜਕਾਂ ਉੱਤੇ ਦੂਰ-ਦੁਰੇਡੇ ਦਾ ਸਫ਼ਰ ਤੈਅ ਕਰ ਕੇ ਆਪਣੀ ਮੰਜ਼ਿਲ ’ਤੇ ਪੁੱਜੇ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਸਟਾਫ਼ ਵੀ ਇਸ ਖੇਤਰ ਵਿੱਚ ਦੇਰੀ ਨਾਲ ਪਹੁੰਚਿਆ। ਸਵੇਰੇ ਸਾਢੇ ਸੱਤ ਵਜੇ ਦਾ ਲੱਗਿਆ ਜਾਮ ਦਸ ਵਜੇ ਤੋਂ ਬਾਅਦ ਬਨੂੜ ਪੁਲੀਸ ਦੇ ਦਖ਼ਲ ਨਾਲ ਖੋਲ੍ਹਿਆ ਗਿਆ।
ਪੀਆਰਟੀਸੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਬਰਨਾਲਾ ਡਿੱਪੂ ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ। ਟੌਲ ਪਲਾਜ਼ੇ ਦੀ ਬੱਸਾਂ ਵਾਲੀ ਕਤਾਰ ਵਿੱਚ ਆਮ ਵਾਹਨਾਂ ਦੀ ਕਤਾਰ ਲੱਗੀ ਹੋਈ ਸੀ। ਟੌਲ ਕਰਮੀ ਫਾਸਟ ਟੈਗ ਸਬੰਧੀ ਇੱਕ ਗੱਡੀ ਵਾਲੇ ਨਾਲ ਝਗੜ ਰਹੇ ਸਨ। ਬੱਸ ਚਾਲਕ ਮੰਗਲ ਸਿੰਘ ਨੇ ਟੌਲ ਕਰਮੀ ਨੂੰ ਗੱਡੀ ਪਾਸੇ ਲਗਵਾ ਕੇ ਗੱਲ ਕਰਨ ਤੇ ਬੱਸ ਨੂੰ ਲੰਘਾਉਣ ਨੂੰ ਕਿਹਾ, ਜਿਸ ਮਗਰੋਂ ਤਕਰਾਰ ਹੋ ਗਿਆ ਤੇ ਟੌਲ ਕਰਮੀਆਂ ਨੇ ਡਰਾਈਵਰ ਨੂੰ ਬੱਸ ਵਿੱਚੋਂ ਉਤਾਰ ਕੇ ਕੁੱਟਮਾਰ ਕੀਤੀ। ਇਸ ਦੇ ਰੋਸ ਵਜੋਂ ਜਾਮ ਲਾਇਆ ਗਿਆ। ਉਨ੍ਹਾਂ ਕਿਹਾ ਕਿ ਟੌਲ ਕੰਪਨੀ ਬੱਸਾਂ ਲੰਘਾਉਣ ਸਬੰਧੀ ਹੋਏ ਸਮਝੌਤੇ ਦੇ ਬਾਵਜੂਦ ਬੱਸ ਡਰਾਈਵਰਾਂ ਨਾਲ ਧੱਕਾ ਕਰਦੀ ਹੈ।
ਦੂਜੇ ਪਾਸੇ, ਟੌਲ ਕਰਮੀਆਂ ਨੇ ਕਿਹਾ ਕਿ ਰੋਡਵੇਜ਼ ਦੇ ਡਰਾਈਵਰਾਂ-ਕੰਡਕਟਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਜਾਮ ਦਾ ਪਤਾ ਲੱਗਦਿਆਂ ਹੀ ਥਾਣਾ ਬਨੂੜ ਤੋਂ ਏਐੱਸਆਈ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ। ਉਨ੍ਹਾਂ ਬੱਸ ਅਪਰੇਟਰਾਂ ਨੂੰ ਥਾਣਾ ਮੁਖੀ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਿਵਾ ਕੇ ਜਾਮ ਖੁੱਲ੍ਹਵਾਇਆ। ਮਾਮਲੇ ਦੇ ਜਾਂਚ ਅਧਿਕਾਰੀ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਬਾਅਦ ਦੁਪਹਿਰ ਬਨੂੜ ਥਾਣੇ ਵਿੱਚ ਸਮਝੌਤਾ ਹੋ ਗਿਆ ਹੈ।

Advertisement

ਬੱਸਾਂ ਵਾਲਿਆਂ ਨੂੰ ਰਿਜ਼ਰਵ ਲੇਨ ਲਈ ਐਨਐਚਏਆਈ ਨੂੰ ਲਿਖਿਆ ਜਾਵੇਗਾ

ਟੌਲ ਕੰਪਨੀ ਦੇ ਮੈਨੇਜਰ ਮਨੋਜ ਰਾਣਾ ਨੇ ਦੱਸਿਆ ਕਿ ਕਿਸੇ ਵੀ ਰਾਹਗੀਰ ਨੂੰ ਕਿਸੇ ਵੀ ਲੇਨ ਵਿੱਚੋਂ ਲੰਘਣ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬੱਸਾਂ ਵਾਲਿਆਂ ਨੂੰ ਹਮੇਸ਼ਾ ਜਲਦੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ-ਇੱਕ ਲੇਨ ਖਾਲੀ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲਾਈਨ ਰਿਜ਼ਰਵ ਕਰਨਾ ਐਨਐਚਏਆਈ ਦਾ ਕੰਮ ਹੈ ਤੇ ਕੰਪਨੀ ਵੱਲੋਂ ਅਥਾਰਟੀ ਨੂੰ ਲਿਖਿਆ ਜਾਵੇਗਾ।

Advertisement
Advertisement
Advertisement