ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਰ ਜਣਿਆਂ ਨੂੰ ਦਰੜਨ ਵਾਲਾ ਡਰਾਈਵਰ ਗ੍ਰਿਫ਼ਤਾਰ

08:52 AM Aug 31, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਦਿੱਲੀ ਪੁਲੀਸ ਨੇ ਬੀਤੇ ਦਿਨੀਂ ਸ਼ਾਸਤਰੀ ਪਾਰਕ ਵਿੱਚ ਚਾਰ ਜਣਿਆਂ ਨੂੰ ਕੈਂਟਰ ਟਰੱਕ ਹੇਠ ਦਰੜਨ ਦੇ ਦੋਸ਼ ਹੇਠ ਡਰਾਈਵਰ ਨੂੰ ਉੱਤਰ ਪ੍ਰਦੇਸ਼ ਦੇ ਫਤਹਿਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਜੁਨ ਵਜੋਂ ਹੋਈ ਹੈ। ਕੈਂਟਰ ਦੇ ਮਾਲਕ ਰਾਹੁਲ ਸਿੰਘ ਨੇ ਉਸ ਨੂੰ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੋਲ ਪੇਸ਼ ਕੀਤਾ ਜਿੱਥੋਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਅਰਜੁਨ ਸੋਮਵਾਰ ਤੜਕੇ 4.30 ਵਜੇ ਸੀਲਮਪੁਰ ਤੋਂ ਸ਼ਾਸਤਰੀ ਪਾਰਕ ਰਾਹੀਂ ਜਾ ਰਿਹਾ ਸੀ। ਇਸ ਦੌਰਾਨ ਬੇਕਾਬੂ ਹੋ ਕੇ ਕੈਂਟਰ ਪਲਟ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਬਿਹਾਰ ਦੇ ਕਟਿਹਾਰ ਦਾ ਵਾਸੀ 35 ਸਾਲਾ ਮੁਹੰਮਦ ਜ਼ਾਕਿਰ ਵੀ ਸੀ। ਟਰੱਕ ਮਾਲਕ ਰਾਹੁਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਅਰਜੁਨ ਪਿਛਲੇ ਪੰਜ ਸਾਲਾਂ ਤੋਂ ਉਸ ਕੋਲ ਡਰਾਈਵਰ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟਰੱਕ ਦੇ ਪੰਜ ਚਲਾਨ ਪੈਂਡਿੰਗ ਸਨ। ਸਭ ਤੋਂ ਤਾਜ਼ਾ ਚਲਾਨ ਦਸੰਬਰ 2022 ਵਿੱਚ ਜਾਰੀ ਕੀਤਾ ਗਿਆ ਸੀ।

Advertisement

Advertisement