ਟਰੱਕ ਨੂੰ ਅੱਗ ਲੱਗਣ ਕਾਰਨ ਡਰਾਈਵਰ ਜਿਊਂਦਾ ਸੜਿਆ
08:50 AM Apr 21, 2024 IST
ਖੰਨਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਬੀਜਾ ਨੇੜੇ ਤੜਕੇ ਕਰੀਬ ਸਾਢੇ ਤਿੰਨ ਵਜੇ ਇਕ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਟਰੱਕ ਦੇ ਨਾਲ ਡਰਾਈਵਰ ਵੀ ਜਿਊਂਦਾ ਸੜ ਹੋ ਗਿਆ। ਮ੍ਰਿਤਕ ਦੀ ਪਛਾਣ ਡਰਾਈਵਰ ਸੰਦੀਪ ਕੁਮਾਰ ਪੁੱਤਰ ਜਨਕ ਰਾਜ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਹ ਹੁਸ਼ਿਆਰਪੁਰ ਤੋਂ ਮੈਗੀ ਮਾਲ ਦਾ ਟਰੱਕ ਭਰ ਕੇ ਪਾਇਲ ਨੇੜੇ ਬਣੇ ਨੈਸਲੇ ਕੰਪਨੀ ਦੇ ਗੁਦਾਮ ਵਿੱਚ ਉਤਾਰ ਕੇ ਰਾਤ ਸਾਢੇ ਗਿਆਰਾਂ ਵਜੇ ਬੀਜਾ ਨੇੜੇ ਜੋਗਿੰਦਰਾ ਪੈਟਰੋਲ ਪੰਪ ’ਤੇ ਪੁੱਜਿਆ ਸੀ ਤੇ ਉੱਥੇ ਹੀ ਟਰੱਕ ਖੜ੍ਹਾ ਕਰ ਕੇ ਉਸ ਵਿੱਚ ਸੌਂ ਗਿਆ ਸੀ। ਅਚਾਨਕ ਸਵੇਰੇ ਸਾਢੇ ਤਿੰਨ ਵਜੇ ਟਰੱਕ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ।
Advertisement
Advertisement