For the best experience, open
https://m.punjabitribuneonline.com
on your mobile browser.
Advertisement

ਟੌਲ ਪਲਾਜ਼ਾ ਦੇ ਪਿੱਲਰ ਨਾਲ ਗੱਡੀ ਟਕਰਾਉਣ ਕਾਰਨ ਚਾਲਕ ਹਲਾਕ

06:35 AM Sep 02, 2024 IST
ਟੌਲ ਪਲਾਜ਼ਾ ਦੇ ਪਿੱਲਰ ਨਾਲ ਗੱਡੀ ਟਕਰਾਉਣ ਕਾਰਨ ਚਾਲਕ ਹਲਾਕ
Advertisement

ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 1 ਸਤੰਬਰ
ਪਿੰਡ ਨੱਕੀਆਂ ’ਚ ਬੰਦ ਪਏ ਟੌਲ ਪਲਾਜ਼ਾ ਦੇ ਪਿੱਲਰ ਨਾਲ ਬੀਤੀ ਰਾਤ ਇੱਕ ਗੱਡੀ ਟਕਰਾਉਣ ਕਾਰਨ ਚਾਲਕ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਤਫ਼ਤੀਸੀ ਅਫ਼ਸਰ ਏਐੱਸਆਈ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਜਸਵਿੰਦਰ ਸਿੰਘ (49) ਵਾਸੀ ਬੜਾ ਪਿੰਡ ਦੀ ਗੱਡੀ ਬੀਤੀ ਰਾਤ ਪਿੰਡ ਨੱਕੀਆਂ ਵਿੱਚ ਬੰਦ ਪਏ ਟੌਲ ਪਲਾਜ਼ਾ ਦੇ ਡਿਵਾਈਡਰ ਵਾਲੇ ਪਿੱਲਰ ਨਾਲ ਗੱਡੀ ਟਕਰਾ ਗਈ। ਇਸ ਹਾਦਸੇ ਬਾਰੇ ਰਾਹਗੀਰ ਨੇ ਜਸਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਜਸਵਿੰਦਰ ਸਿੰਘ ਦੇ ਪਰਿਵਾਰ ਵਿੱਚ ਪਤਨੀ ਤੇ ਬਜ਼ੁਰਗ ਮਾਤਾ-ਪਿਤਾ ਹਨ।

Advertisement

Advertisement
Advertisement
Author Image

Advertisement