ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਉੱਦਮ ਸਦਕਾ ਪੰਜ ਅਪਾਹਜ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਲੱਗੇ
ਜਬਲਪੁਰ 8 ਜਨਵਰੀ
ਮੱਧ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਐਸਕੇ ਕੈਤ ਦੀ ਪਹਿਲ ਸਦਕਾ ਪੰਜ ਵਿਸ਼ੇਸ਼ ਦਿਵਿਆਂਗ ਬੱਚਿਆਂ ਨੇ ਹਵਾਈ ਜਹਾਜ਼ ਵਿੱਚ ਯਾਤਰਾ ਕਰਨ ਦਾ ਆਪਣਾ ਸੁਪਨਾ ਪੂਰਾ ਕੀਤਾ। ਹਾਈਕੋਰਟ ਪ੍ਰਸ਼ਾਸਨ ਨੇ ਇਕ ਬਿਆਨ ਵਿੱਚ ਕਿਹਾ ਕਿ 'ਸੁਪਨਿਆਂ ਦੀ ਉਡਾਣ' ਪਹਲ ਦੇ ਤਹਿਤ ਚੀਫ ਜਸਟਿਸ ਨੇ ਇਨ੍ਹਾਂ ਬੱਚਿਆਂ ਲਈ ਹਵਾਈ ਯਾਤਰਾ ਦਾ ਆਨੰਦ ਲੈਣਾ ਸੰਭਵ ਬਣਾਇਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ 7 ਜਨਵਰੀ ਨੂੰ ਇਹ ਬੱਚੇ ਜਬਲਪੁਰ ਤੋਂ ਇੰਦੌਰ ਲਈ ਇਕ ਹਾਵਈ ਸਫਰ ਵਿੱਚ ਸਵਾਰ ਹੋਏ ਅਤੇ ਇੱਕ ਖੁਸ਼ੀਨੁਮਾ ਯਾਤਰਾ ਦਾ ਤਜਰਬਾ ਕੀਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ 'ਸੰਵਾਦ' ਪ੍ਰੋਗਰਾਮ ਦੌਰਾਨ ਇਕ ਬੱਚੇ ਨੇ ਹਵਾਈ ਜਹਾਜ਼ ਵਿੱਚ ਸਫਰ ਕਰਨ ਦੇ ਆਪਣੇ ਸੁਪਨੇ ਨੂੰ ਸਾਂਝਾ ਕੀਤਾ ਸੀ।
ਉਸ ਦੀ ਸੱਚੀ ਇੱਛਾ ਤੋਂ ਪ੍ਰੇਰਿਤ ਹੋ ਕੇ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸੈਸ਼ਨ ਵਿੱਚ ਭਾਗ ਲੈ ਰਹੇ ਸਾਰੇ ਪੰਜ ਬੱਚਿਆਂ ਲਈ ਇੱਕ ਵਿਸ਼ੇਸ਼ ‘ਸਫਰ' ਦੀ ਵਿਵਸਥਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ 17 ਨਵੰਬਰ 2024 ਨੂੰ ਆਯੋਜਿਤ ਇੱਕ ਸਨਮਾਨ ਸਮਾਰੋਹ ਦੌਰਾਨ 56 ਬੱਚਿਆਂ ਨੂੰ 5,000-5,000 ਰੁਪਏ (ਕੁੱਲ 2,80,000 ਰੁਪਏ) ਦਾ ਇਨਾਮ ਦਿੱਤਾ। ਪੀਟੀਆਈ