ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ

08:37 AM May 26, 2024 IST
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੀ ਹੋਈ ਸੰਗਤ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਮਈ
ਉੱਤਰਾਖੰਡ ਵਿਚ ਲਗਭਗ 15000 ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸੰਗਤ ਵਾਸਤੇ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਸਾਲਾਨਾ ਯਾਤਰਾ ਆਰੰਭ ਹੋ ਗਈ ਹੈ। ਯਾਤਰਾ ਦੇ ਅੱਜ ਪਹਿਲੇ ਦਿਨ ਲਗਭਗ 3500 ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕੀਤੇ। ਸਵੇਰ ਵੇਲੇ ਪਹਿਲਾਂ ਗੁਰਮਤਿ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਖਾਸਨ ਵਾਲੇ ਅਸਥਾਨ ਤੋਂ ਪ੍ਰਕਾਸ਼ ਅਸਥਾਨ ’ਤੇ ਲਿਆਂਦਾ ਗਿਆ। ਪਾਠ ਉਪਰੰਤ ਪਹਿਲੀ ਅਰਦਾਸ ਕੀਤੀ ਗਈ ਅਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ।
ਇਸ ਮੌਕੇ ਭਾਰਤੀ ਫੌਜ ਦੇ ਜਵਾਨ ਵੀ ਹਾਜ਼ਰ ਸਨ, ਜਿਨ੍ਹਾਂ ਨੇ ਫੌਜੀ ਬੈਂਡ ਰਾਹੀ ਸ਼ਬਦਾਂ ਦੀਆਂ ਧੁਨਾਂ ਦਾ ਗਾਇਨ ਕੀਤਾ। ਗੁਰਦੁਆਰੇ ਦੇ ਚਾਰੋਂ ਪਾਸੇ ਬਰਫ ਰੂਪੀ ਚਿੱਟੀ ਚਾਦਰ, ਜੈਕਾਰਿਆਂ ਦੀ ਗੂੰਜ, ਗੁਰਬਾਣੀ ਦਾ ਗਾਇਨ ਅਤੇ ਫੁੱਲਾਂ ਤੇ ਇੱਤਰ ਦੀ ਵਰਖਾ ਨੇ ਵਾਤਾਵਰਨ ਨੂੰ ਅਲੌਕਿਕ ਬਣਾ ਦਿੱਤਾ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਮੈਨੇਜਰ ਸੇਵਾ ਸਿੰਘ, ਭਾਰਤੀ ਫੌਜ ਦੀ 418 ਇੰਡੀਪੈਂਡੈਂਟ ਕੋਰ ਦੇ ਕਰਨਲ ਵਰਿੰਦਰ ਓਲਾ ਅਤੇ ਬਿਰਗੇਡੀਅਰ ਐੱਮਐੱਸ ਢਿੱਲੋਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਵੀ ਕੀਤੀ ਗਈ। ਸਰੋਵਰ ਦਾ ਵੱਡਾ ਹਿੱਸਾ ਭਾਵੇਂ ਬਰਫ ਨਾਲ ਢੱਕਿਆ ਹੋਇਆ ਹੈ ਪਰ ਸੰਗਤ ਨੇ ਫਿਰ ਵੀ ਇਸ਼ਨਾਨ ਕੀਤਾ।

Advertisement

 

Advertisement
Advertisement
Advertisement