For the best experience, open
https://m.punjabitribuneonline.com
on your mobile browser.
Advertisement

ਕੁੱਤਿਆਂ ਨੇ ਵਿਅਕਤੀ ਨੂੰ ਨੋਚਿਆ, ਪਛਾਣ ਕਰਨੀ ਵੀ ਹੋਈ ਮੁਸ਼ਕਲ

07:25 AM Apr 17, 2024 IST
ਕੁੱਤਿਆਂ ਨੇ ਵਿਅਕਤੀ ਨੂੰ ਨੋਚਿਆ  ਪਛਾਣ ਕਰਨੀ ਵੀ ਹੋਈ ਮੁਸ਼ਕਲ
Advertisement

ਨਾਭਾ: ਇੱਥੋਂ ਨੇੜਲੇ ਪਿੰਡ ਸੁਰਾਜਪੁਰ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਨੂੰ ਕੁੱਤਿਆਂ ਨੇ ਨੋਚ ਲਿਆ, ਜਿਸ ਕਾਰਨ ਉਸ ਦੀ ਦੇਹ ਪਛਾਣਨੀ ਵੀ ਮੁਸ਼ਕਲ ਹੋ ਗਈ। ਉਧਰ, ਇੱਕ ਹੋਰ ਘਟਨਾ ਵਿੱਚ ਪਿੰਡ ਵਾਸੀ ਜਸਵੀਰ ਸਿੰਘ ’ਤੇ ਵੀ ਕੁੱਤਿਆਂ ਨੇ ਹਮਲਾ ਕੀਤਾ ਜਿਸ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਨਾਭਾ ਸਦਰ ਪੁਲੀਸ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ (40) ਉੱਤਰ ਪ੍ਰਦੇਸ਼ ਤੋਂ ਇਥੇ ਕੰਬਾਈਨ ’ਤੇ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਉਹ ਅੱਜ ਸਵੇਰੇ ਇਲਾਕੇ ਦੇ ਕੁੱਤਿਆਂ ਦਾ ਸ਼ਿਕਾਰ ਹੋ ਗਿਆ। ਉਧਰ, ਡੀਸੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਾਭਾ ਐੱਸਡੀਐੱਮ ਅਤੇ ਬੀਡੀਪੀਓ ਦੋਵਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਪਿੰਡ ਸੌਜਾ ਵਿੱਚ 80 ਸਾਲਾ ਬਜ਼ੁਰਗ ਅਤੇ ਇਸੇ ਸਾਲ ਪਿੰਡ ਬਰਸਟ ਵਿੱਚ ਵੀ ਇੱਕ ਬੱਚਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ ਸੀ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×