For the best experience, open
https://m.punjabitribuneonline.com
on your mobile browser.
Advertisement

ਕੁੱਤੇ ਨੇ ਪੱਤਰਕਾਰ ਸਣੇ ਪੰਜ ਜਣਿਆਂ ਨੂੰ ਵੱਢਿਆ

08:43 AM May 09, 2024 IST
ਕੁੱਤੇ ਨੇ ਪੱਤਰਕਾਰ ਸਣੇ ਪੰਜ ਜਣਿਆਂ ਨੂੰ ਵੱਢਿਆ
Advertisement

ਪੱਤਰ ਪ੍ਰੇਰਕ
ਘਨੌਲੀ, 8 ਮਈ
ਇੱਥੇ ਘਨੌਲੀ ਵਿੱਚ ਆਵਾਰਾ ਕੁੱਤੇ ਨੇ ਇੱਕ ਪੱਤਰਕਾਰ ਸਣੇ ਪੰਜ ਜਣਿਆਂ ਨੂੰ ਵੱਢ ਲਿਆ। ਥੋੜ੍ਹੀ ਦੇਰ ਬਾਅਦ ਹੀ ਕੁੱਤੇ ਦੀ ਮੌਤ ਗਈ। ਪੀੜਤ ਪੱਤਰਕਾਰ ਨੇ ਦੱਸਿਆ ਕਿ ਉਹ ਆਪਣੇ ਘਰੋਂ ਕਿਸੇ ਕੰਮ ਲਈ ਨੂੰਹੋਂ ਕਾਲੋਨੀ ਜਾ ਰਿਹਾ ਸੀ ਜਿਸ ਦੌਰਾਨ ਉਨ੍ਹਾਂ ਨੂੰ ਇੱਕ ਕੁੱਤੇ ਨੇ ਉਸ ਨੂੰ ਵੱਢ ਲਿਆ। ਉਸ ਕੁੱਤੇ ਨੇ 2 ਔਰਤਾਂ ਸਣੇ ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਸਿਵਲ ਹਸਪਤਾਲ ਰੂਪਨਗਰ ਪਹੁੰਚ ਕੇ ਆਪਣਾ ਇਲਾਜ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਬਾਅਦ ਕੁੱਤੇ ਮੌਤ ਹੋ ਗਈ ਹੈ।
ਇਸ ਸਬੰਧੀ ਐਸਡੀਐਮ ਰੂਪਨਗਰ ਨਵਦੀਪ ਕੁਮਾਰ ਨੇ ਭਰੋਸਾ ਦਿੱਤਾ ਕਿ ਉਹ ਅਧਿਆਪਕ ਕਾਲੋਨੀ ਦੀ ਸਮੱਸਿਆ ਤੋਂ ਲੋਕਾਂ ਨੂੰ ਜਲਦੀ ਹੀ ਨਿਜਾਤ ਦਿਵਾਉਣਗੇ।
ਇੱਥੇ ਅਧਿਆਪਕ ਕਾਲੋਨੀ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰੀਂ ਬੈਠੇ ਲੋਕ ਆਵਾਰਾ ਕੁੱਤਿਆਂ ਨੂੰ ਖਾਣ-ਪੀਣ ਦਾ ਸਾਮਾਨ ਪਾਉਂਦੇ ਹਨ ਜਿਸ ਕਾਰਨ ਇੱਥੇ ਘਰਾਂ ਦੇ ਬਾਹਰ ਵੱਡੀ ਗਿਣਤੀ ਕੁੱਤੇ ਘੁੰਮਦੇ ਹਨ।

Advertisement

ਡੇਰਾਬੱਸੀ ਦੇ ਦਾਦਪੁਰਾ ਮੁਹੱਲੇ ਵਿੱਚ ਕੁੱਤਿਆਂ ਦਾ ਕਹਿਰ

ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਦਾਦਪੁਰਾ ਮੁਹੱਲੇ ਵਿੱਚ ਪੈਂਦੀ ਕ੍ਰਿਸ਼ਨਾ ਮੰਦਰ ਵਾਲੀ ਗਲੀ ਵਿੱਚ ਕੁੱਤਿਆਂ ਦੀ ਭਰਮਾਰ ਹੈ। ਲੰਘੇ ਦਿਨੀਂ ਕੁੱਤੇ ਨੇ ਘਰ ਵੜਕੇ 12 ਸਾਲਾ ਦੇ ਬੱਚੇ ਨੂੰ ਵੱਢ ਲਿਆ। ਇਸ ਸਬੰਧੀ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਲੋਕਾਂ ਨੇ ਹੁਣ ਮੁੱਖ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ, ਡੀਸੀ ਮੁਹਾਲੀ ਸਣੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੁੱਤਿਆਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ। ਜ਼ਖ਼ਮੀ ਬੱਚੇ ਦੇ ਪਿਤਾ ਸ਼ਲਭ ਭਾਰਦਵਾਜ ਨੇ ਦੱਸਿਆ ਕਿ ਹਰ ਵੇਲੇ ਆਵਾਰਾ ਕੁੱਤੇ ਝੁੰਡ ਬਣਾ ਕੇ ਘੁੰਮਦੇ ਰਹਿੰਦੇ ਹਨ। ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਸਮੱਸਿਆ ਹੱਲ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×