ਡਾਕਟਰਾਂ ਨੇ ਮੁਟਿਆਰ ਦੇ ਪੇਟ ’ਚੋਂ ਚਾਰ ਕਿੱਲੋ ਵਾਲ ਕੱਢੇ
06:45 AM Aug 18, 2023 IST
ਅੰਬਾਲਾ: ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਬਣੇ ਅਟਲ ਕੈਂਸਰ ਕੇਅਰ ਸੈਂਟਰ ਵਿੱਚ ਦਾਖਲ ਇਕ ਮੁਟਿਆਰ ਦੇ ਪੇਟ ਵਿੱਚੋਂ ਸਰਜਨ ਡਾ. ਅਭਿਸ਼ੇਕ, ਡਾ. ਤੁਲਿਤ ਛਾਬੜਾ, ਡਾ. ਹਰੀਸ਼ ਅਤੇ ਡਾ. ਰੁਚੀ ਦੀ ਟੀਮ ਨੇ ਆਪ੍ਰੇਸ਼ਨ ਕਰ ਕੇ ਵਾਲਾਂ ਦੀ ਗੰਢ ਕੱਢੀ ਹੈ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਕਰ ਕੇ ਮੁਟਿਆਰ ਕਈ ਸਾਲਾਂ ਤੋਂ ਆਪਣੇ ਵਾਲ ਖਾ ਰਹੀ ਸੀ ਜਿਸ ਕਰ ਕੇ ਉਸ ਦੇ ਪੇਟ ਵਿੱਚ ਇਨ੍ਹਾਂ ਵਾਲਾਂ ਦੀ ਗੰਢ ਬੱਝ ਗਈ ਸੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement