ਮਰੀਜ਼ ਬਣ ਕੇ ਆਏ ਨਾਬਾਲਗਾਂ ਵੱਲੋਂ ਡਾਕਟਰ ਦੀ ਹੱਤਿਆ
10:38 AM Oct 03, 2024 IST
ਨਵੀਂ ਦਿੱਲੀ, 3 ਅਕਤੂਬਰ
ਦੱਖਣੀ ਪੂਰਬੀ ਦਿੱਲੀ ਦੇ ਕਾÇਲੰਦੀ ਕੁੰਜ ਦੇ ਨਰਸਿੰਗ ਹੋਮ ਵਿਚ ਅੱਜ ਤੜਕੇ ਮਰੀਜ਼ ਬਣ ਕੇ ਆਏ ਦੋ ਨਾਬਾਲਗਾਂ ਨੇ ਡਾਕਟਰ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਅੱਜ ਸਵੇਰੇ ਪੌਣੇ ਦੋ ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਹ ਨੌਜਵਾਨ ਪੈਰ ’ਤੇ ਪੱਟੀ ਕਰਵਾਉਣ ਆਏ ਸਨ ਤੇ ਉਨ੍ਹਾਂ ਡਾਕਟਰ ਦੇ ਕੈਬਿਨ ਵਿਚ ਵੜ ਕੇ ਉਸ ਨੂੰ ਗੋਲੀ ਮਾਰ ਦਿੱਤੀ। ਡਾਕਟਰ ਦੀ ਪਛਾਣ ਜਾਵੇਦ ਅਖਤਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿਚ ਇਹ ਮਾਮਲਾ ਟਾਰਗੇਟ ਕਿÇਲੰਗ ਦਾ ਲਗਦਾ ਹੈ। ਪੁਲੀਸ ਵਲੋਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ੇਤੇ ਹੋਰ ਵੀ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਹਮਲਾਵਰਾਂ ਦੀ ਉਮਰ 16 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੀਟੀਆਈ
Advertisement
Advertisement