ਫਰੀਦਕੋਟ ਦੇ ਡਾਕਟਰ ਨੂੰ ਅਮਰੀਕੀ ਸਿਹਤ ਖੇਤਰਵਿੱਚ ਮਿਲੀ ਅਹਿਮ ਜ਼ਿੰਮੇਵਾਰੀ
06:44 AM Jul 20, 2023 IST
**EDS" TO GO WITH STORY** Richmond: Indian-American gastroenterologist Bimaljit Singh Sandhu (C) after being sworn in as a Board member of the Virginia Commonwealth University Health System Authority, on Tuesday, July 18, 2023. (PTI Photo)(PTI07_19_2023_000004B)
Advertisement
ਰਿਚਮੰਡ, 19 ਜੁਲਾਈ
ਵਰਜੀਨੀਆ ਦੇ ਗਵਰਨਰ ਗਲੇਨ ਯੰਗਕਨਿ ਨੇ ਭਾਰਤੀ-ਅਮਰੀਕੀ ਡਾਕਟਰ ਬਿਮਲਜੀਤ ਸਿੰਘ ਸੰਧੂ ਨੂੰ ਸਿਹਤ ਖੇਤਰ ਵਿੱਚ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦੇ ਲਈ ਨਿਯੁਕਤ ਕੀਤਾ ਹੈ। ਸ੍ਰੀ ਸੰਧੂ ਨੇ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਹੈਲਥ ਸਿਸਟਮ ਅਥਾਰਿਟੀ ਦੇ ਬੋਰਡ ਮੈਂਬਰ ਵਜੋਂ ਸਹੁੰ ਚੁੱਕੀ। ਫਰੀਦਕੋਟ ਜ਼ਿਲ੍ਹੇ ਦੇ ਵਾਸੀ ਸ੍ਰੀ ਸੰਧੂ ਸਾਲ 2004 ਵਿੱਚ ਅਮਰੀਕਾ ਆਏ ਸਨ। ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਹੈਲਥ ਸਿਸਟਮ ਅਥਾਰਿਟੀ ਸਿਹਤ ਪ੍ਰਣਾਲੀ, ਮੈਡੀਕਲ ਸਕੂਲ, ਨਰਸਿੰਗ ਸਕੂਲ ਅਤੇ ਫਾਰਮੇਸੀ ਸਕੂਲ ਦੇ ਸਮੁੱਚੇ ਸੰਚਾਲਨ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਰਿਚਮੰਡ ’ਚ ਹਲਫ਼ਦਾਰੀ ਸਮਾਗਮ ਮਗਰੋਂ ਸੰਧੂ ਨੇ ਕਿਹਾ ਕਿ ਇਹ ਵੱਡੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦਾ ਧਿਆਨ ਵਰਜੀਨੀਆ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵੱਲ ਰਹੇਗਾ। -ਪੀਟੀਆਈ
Advertisement
Advertisement
Advertisement