ਦੋਫਾੜ ਹੋਈ ਬੋਹਾ ਦੀ ਟਰੱਕ ਯੂਨੀਅਨ ਮੁੜ ਇਕਜੁੱਟ
07:40 AM Feb 07, 2024 IST
ਪੱਤਰ ਪ੍ਰੇਰਕ
ਬੋਹਾ, 6 ਫਰਵਰੀ
ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ ਤੇ ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਰਾਮ ਇੰਦਰ ਸਿੰਘ ਰਾਮਾ ਦੇ ਸਾਂਝੇ ਯਤਨਾਂ ਨਾਲ ਦੋ ਮਹੀਨੇ ਪਹਿਲਾਂ ਦੋਫਾੜ ਹੋਈ ਟਰੱਕ ਯੂਨੀਅਨ ਫਿਰ ਤੋਂ ਇਕਜੁੱਟ ਹੋ ਗਈ। ਚੇਅਰਮੈਂਨ ਰਣਜੀਤ ਸਿੰਘ ਦੇ ਅੱਲਗ ਹੋਏ ਦੋਵੇਂ ਗਰੁਪਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਉਨ੍ਹਾਂ ਵਿਚ ਪਿਛਲੇ ਸਮੇ ਪੈਦਾ ਹੋਏ ਮੱਤਭੇਦਾਂ ਨੂੰ ਦੂਰ ਕੀਤਾ ਤਾਂ ਦੋਵੇਂ ਗਰੁਪ ਪ੍ਰਧਾਨ ਨਾਇਬ ਸਿੰਘ ਤੇ ਬਲਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਇੱਕਠੇ ਕੰਮ ਕਰਨ ਲਈ ਹੋ ਲਈ ਸਹਿਮਤ ਹੋ ਗਏ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਨੇ ਕਿਹਾ ਕਿ ਆਡੋ -ਫਾਟੀ ਦੇ ਮਾਹੌਲ ਵਿਚ ਟਰੱਕ ਅਪਰੇਟਰਾਂ ਦੇ ਕਾਰੋਬਾਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੋਹਾਂ ਗਰੁਪਾਂ ਨੂੰ ਇਕਜੁੱਟ ਕਰਨ ਦੀ ਇਹ ਪਹਿਲਕਦਮੀ ਕੀਤੀ ਹੈ।
Advertisement
Advertisement