For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੇ ਥਾਣਿਆਂ ਵਿੱਚ ਬੂਟੇ ਲਾਏ

07:33 AM Jul 29, 2024 IST
ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੇ ਥਾਣਿਆਂ ਵਿੱਚ ਬੂਟੇ ਲਾਏ
ਮਾਲੇਰਕੋਟਲਾ ਵਿੱਚ ਮੁਹਿੰਮ ਦਾ ਆਗਾਜ਼ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਜੁਲਾਈ
ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਅਤੇ ਡੀਐੱਸਪੀ ਮਾਲੇਰਕੋਟਲਾ ਗੁਰਦੇਵ ਸਿੰਘ ਵੱਲੋਂ ਪੁਲੀਸ ਦਫ਼ਤਰਾਂ ਅਤੇ ਥਾਣਿਆਂ ਨੂੰ ਹਰਿਆ ਭਰਿਆ ਬਣਾਉਣ ਲਈ ਥਾਣਾ ਸ਼ਹਿਰੀ-1 ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਕਿਹਾ ਕਿ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਰੁੱਖਾਂ ਦੀ ਘਾਟ ਹੈ। ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਸਮੇਂ ਦੀ ਲੋੜ ਹੈ। ਮੁਹਿੰਮ ਦੇ ਕੋਆਰਡੀਨੇਟਰ ਕੇਸਰ ਸਿੰਘ ਭੁੱਲਰਾਂ ਨੇ ਕਿਹਾ ਕਿ ਡੀਐੱਸਪੀ ਗੁਰਦੇਵ ਸਿੰਘ ਲੰਮੇ ਸਮੇਂ ਤੋਂ ਬੂਟੇ ਲਗਾਉਣ ਲਈ ਆਰੰਭੀ ਮੁਹਿੰਮ ਦਾ ਅਹਿਮ ਹਿੱਸਾ ਰਹੇ ਹਨ।
ਅਮਰਗੜ੍ਹ (ਪੱਤਰ ਪ੍ਰੇਰਕ): ਦਸਮੇਸ਼ ਮਾਡਲ ਸਕੂਲ ਬਾਗੜੀਆਂ ਵਿੱਚ ਵਣ-ਮਹਾਉਤਸਵ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਦੀ ਸ਼ੁਰੂਆਤ ਐੱਸਐੱਸਪੀ ਸਵਰਨਜੀਤ ਕੌਰ ਨੇ ਬੂਟਾ ਲਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਜੇਕਰ ਬੂਟੇ ਲਗਾਵੇਗਾ ਤਾਂ ਉਸ ਦੀ ਸੰਭਾਲ ਵੀ ਕਰੇਗਾ। ਬੂਟੇ ਲਗਾਉਣ ਦੇ ਨਾਲ ਨਾਲ ਬੂਟਿਆਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਮੌਕੇ ਪ੍ਰਿੰਸੀਪਲ ਅਸ਼ਿਵੰਦਰ ਦਾਨੀ ਨੂੰ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਗਰਾਊਂਡ ਵਿਚ ਵੱਧ ਤੇ ਵੱਧ ਬੂਟੇ ਲਗਾਏ ਜਾਣਗੇ। ਇਸ ਮੌਕੇ ਡੀਐੱਸਪੀ ਸੁਰਿੰਦਰਪਾਲ ਸਿੰਘ, ਥਾਣਾ ਮੁਖੀ ਮਨਜੀਤ ਸਿੰਘ, ਚੇਅਰਮੈਨ ਅਸ਼ੋਕ ਦਾਨੀ ਤੇ ਵਾਈਸ ਪ੍ਰਿੰਸੀਪਲ ਮਮਤਾ ਦਾਨੀ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement