For the best experience, open
https://m.punjabitribuneonline.com
on your mobile browser.
Advertisement

ਹਸਪਤਾਲ ਤਪਾ ’ਚ ਮਰੀਜ਼ਾਂ ਦੀ ਖੱਜਲ ਖੁਆਰੀ ਵਧੀ

09:50 AM Mar 13, 2024 IST
ਹਸਪਤਾਲ ਤਪਾ ’ਚ ਮਰੀਜ਼ਾਂ ਦੀ ਖੱਜਲ ਖੁਆਰੀ ਵਧੀ
ਦਵਾਈ ਲੈਣ ਲਈ ਲੰਬੀ ਕਤਾਰ ’ਚ ਲੱਗੇ ਮਰੀਜ਼। -ਫੋਟੋ: ਮਾਰਕੰਡਾ
Advertisement

ਪੱਤਰ ਪ੍ਰੇਰਕ
ਤਪਾ ਮੰਡੀ, 12 ਮਾਰਚ
ਸਿਵਲ ਹਸਪਤਾਲ ਤਪਾ ’ਚ ਬਜ਼ੁਰਗਾਂ ਤੇ ਹੋਰ ਮਰੀਜ਼ਾਂ ਨੂੰ ਦਵਾਈ ਲੈਣ ਅਤੇ ਓਪੀਡੀ ਵਿੱਚ ਡਾਕਟਰਾਂ ਤੋਂ ਜਾਂਚ ਸਮੇਂ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਪਹਿਲ ਦੇ ਆਧਾਰ ’ਤੇ ਜਾਂਚ ਕਰਨ ਦੀ ਹਦਾਇਤ ਹੈ। ਆਜ਼ਾਦੀ ਘੁਲਾਟੀਏ ਦੀ ਵਾਰਿਸ ਮਮਤਾ ਰਾਣੀ ਨੇ ਦੱਸਿਆ ਕਿ ਦਵਾਈ ਲੈਣ ਲਈ ਬਜ਼ੁਰਗਾਂ ਅਤੇ ਆਜ਼ਾਦੀ ਘੁਲਾਟੀਆਂ ਅਤੇ ਆਮ ਮਰੀਜ਼ਾਂ ਲਈ ਵੱਖੋ-ਵੱਖਰੀਆਂ ਲਾਈਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮਰੀਜ਼ਾਂ ਦੀ ਭੀੜ ਤੇ ਕਤਾਰਾਂ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਦਵਾਈ ਲੈਣ ’ਚ ਦਿੱਕਤ ਆਉਂਦੀ ਹੈ। ਆਮ ਮਰੀਜ਼ ਧੱਕੇ ਮਾਰ ਕੇ ਅੱਗੇ ਹੋ ਕੇ ਦਵਾਈ ਅਤੇ ਡਾਕਟਰਾਂ ਨੂੰ ਮਿਲ ਕੇ ਚਲੇ ਜਾਂਦੇ ਹਨ। ਪ੍ਰਸ਼ਾਸਨ ਨੂੰ ਵੱਖੋ ਵੱਖਰੀਆਂ ਲਾਈਨਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਐੱਸਐੱਮਓ ਡਾ. ਨਵਜੋਤ ਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਪਰਚੀ ਕੱਟਣ ਲਈ ਕੰਪਿਊਟਰ ਦੀ ਖਰੀਦ ਕਰ ਰਹੇ ਹਾਂ ਫਿਰ ਵੱਖੋ-ਵੱਖਰੀਆਂ ਲਾਈਆਂ ਲਗਾਈਆਂ ਜਾਣਗੀਆਂ।

Advertisement

Advertisement
Author Image

joginder kumar

View all posts

Advertisement
Advertisement
×