ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੁਮਾਲਾ ਬੰਨ੍ਹਣ ਦਾ ਵਿਵਾਦ ਹੱਲ ਹੋਇਆ

10:06 AM Jul 13, 2024 IST

ਪੱਤਰ ਪ੍ਰੇਰਕ
ਭੋਗਪੁਰ, 12 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੋਗਪੁਰ ਵਿੱਚ ਪਿਛਲੇ ਦਿਨੀਂ ਵਿਦਿਆਰਥੀ ਦੇ ਦੁਮਾਲਾ ਬੰਨ੍ਹਣ ਤੋਂ ਪੈਦਾ ਹੋਇਆ ਵਿਵਾਦ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਹੋ ਗਿਆ। ਜ਼ਿਕਰਯੋਗ ਹੈ ਕਿ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਮਹਿਤਾਬ ਸਿੰਘ ਨੇ ਆਪਣੀ ਅਧਿਆਪਕਾ ਅਮਨਦੀਪ ਕੌਰ ਕੋਲ ਸਿਰ ’ਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ’ਤੇ ਅਧਿਆਪਕਾ ਨੇ ਵਿਦਿਆਰਥੀ ਨੂੰ ਦੁਮਾਲਾ ਛੋਟਾ ਅਤੇ ਵਰਦੀ ਦੇ ਰੰਗ ਅਨੁਸਾਰ ਬੰਨ੍ਹਣ ਲਈ ਆਖ ਦਿੱਤਾ। ਇਸ ਬਾਰੇ ਮਹਿਤਾਬ ਸਿੰਘ ਨੇ ਦੁਮਾਲਾ ਬੰਨ੍ਹਣ ਵਾਲੇ ਮਹਿੰਦਰ ਸਿੰਘ ਕੋਲ ਗੱਲ ਕੀਤੀ ਜਿਸ ਮਗਰੋਂ ਸਿੱਖ ਜਥੇਬੰਦੀਆਂ ਵਿੱਚ ਰੋਸ ਪੈਦਾ ਹੋ ਗਿਆ।
ਇਸ ਬਾਰੇ ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਉਸ ਨੇ ਵਿਦਿਆਰਥੀ ਨੂੰ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ। ਮਹਿਤਾਬ ਸਿੰਘ ਦੇ ਪਿਤਾ ਪ੍ਰੇਮ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਬਚਪਨ ਤੋਂ ਹੀ ਦੁਮਾਲਾ ਬੰਨ੍ਹਦਾ ਹੈ। ਉਨ੍ਹਾਂ ਕਿਹਾ ਕਿ ਜੇ ਲੜਕੇ ਨੂੰ ਸਿਰ ਦਰਦ ਦੀ ਦਿੱਕਤ ਸੀ ਤਾਂ ਅਧਿਆਪਕਾ ਨੂੰ ਉਨ੍ਹਾਂ ਨੂੰ ਸੱਦ ਕੇ ਦੱਸਣਾ ਚਾਹੀਦਾ ਸੀ।
ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਸੁਨੇਤਾ ਦੇਵੀ ਨੇ ਕਿਹਾ ਅਧਿਆਪਕਾ ਅਮਨਦੀਪ ਕੌਰ ਅਤੇ ਵਿਦਿਆਰਥੀ ਦੋਵੇਂ ਸਿੱਖ ਧਰਮ ਨਾਲ ਸਬੰਧਤ ਹਨ, ਇਸ ਲਈ ਕੋਈ ਵੀ ਧਿਰ ਸਿੱਖ ਧਰਮ ਦੀਆਂ ਭਾਵਨਾਵਾਂ ਭੜਕਾਉਣ ਬਾਰੇ ਸੋਚ ਵੀ ਨਹੀਂ ਸਕਦੀ। ਇਸ ਮਗਰੋਂ ਸਾਰਾ ਵਿਵਾਦ ਸ਼ਾਂਤੀਪੂਰਨ ਹੱਲ ਹੋ ਗਿਆ।

Advertisement

Advertisement
Advertisement