ਜਗਨਮੋਹਨ ਤੇ ਭੈਣ ਸ਼ਰਮੀਲਾ ਵਿਚਾਲੇ ਝਗੜਾ ਕਾਨੂੰਨੀ ਲੜਾਈ ’ਚ ਤਬਦੀਲ
07:43 AM Oct 24, 2024 IST
Advertisement
ਹੈਦਰਾਬਾਦ, 23 ਅਕਤੂਬਰ
ਵਾਈਐੱਸਆਰ ਕਾਂਗਰਸ ਪਾਰਟੀ ਦੇ ਪ੍ਰਧਾਨ ਵਾਈਐੱਸ ਜਗਨਮੋਹਨ ਰੈੱਡੀ ਨੇ ਆਪਣੀ ਭੈਣ ਤੇ ਕਾਂਗਰਸ ਦੀ ਆਂਧਰਾ ਪ੍ਰਦੇਸ਼ ਇਕਾਈ ਦੀ ਪ੍ਰਧਾਨ ਵਾਈਐੱਸ ਸ਼ਰਮੀਲਾ ’ਤੇ ‘ਸਰਸਵਤੀ ਪਾਵਰ ਐਂਡ ਇੰਡਸਟਰੀਜ਼’ ਦੇ ਸ਼ੇਅਰ ਆਪਣੇ ਤੇ ਉਨ੍ਹਾਂ ਦੀ ਮਾਂ ਵਿਜਯੰਮਾ ਦੇ ਨਾਂ ’ਤੇ ਗੈਰਕਾਨੂੰਨੀ ਢੰਗ ਨਾਲ ਤਬਦੀਲ ਕਰਨ ਦਾ ਦੋਸ਼ ਲਾਉਂਦਿਆਂ ਰਾਸ਼ਟਰੀ ਕੰਪਨੀ ਕਾਨੂੰਨੀ ਟ੍ਰਿਬਿਊਨਲ (ਐੱਨਸੀਐੱਲਟੀ) ਦਾ ਰੁਖ਼ ਕੀਤਾ ਹੈ। ਜਗਨਮੋਹਨ ਨੇ ਦਾਅਵਾ ਕੀਤਾ ਕਿ ਸਰਸਵਤੀ ਪਾਵਰ ਐਂਡ ਇੰਡਸਟਰੀ ਦੀ ਮਾਲਕੀ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਭਾਰਤੀ ਕੋਲ ਹੈ। ਜਗਨਮੋਹਨ ਤੇ ਸ਼ਰਮੀਲਾ ਵਿਚਾਲੇ ਝਗੜੇ ਨੇ ਕਾਨੂੰਨੀ ਲੜਾਈ ਦਾ ਰੂਪ ਲੈ ਲਿਆ ਹੈ।ਪਟੀਸ਼ਨ ’ਤੇ ਐੱਨਸੀਐੱਲਟੀ ਦੇ ਹੈਦਰਾਬਾਦ ਬੈਂਚ ਨੇ ਸੁਣਵਾਈ ਕੀਤੀ। -ਪੀਟੀਆਈ
Advertisement
Advertisement
Advertisement