For the best experience, open
https://m.punjabitribuneonline.com
on your mobile browser.
Advertisement

ਖੇਤੀ ਖੇਤਰ ’ਚ ਔਰਤਾਂ ਖ਼ਿਲਾਫ਼ ਹਿੰਸਾ ਬਾਰੇ ਵਿਚਾਰ-ਚਰਚਾ ਸਮਾਪਤ

10:12 AM Dec 01, 2024 IST
ਖੇਤੀ ਖੇਤਰ ’ਚ ਔਰਤਾਂ ਖ਼ਿਲਾਫ਼ ਹਿੰਸਾ ਬਾਰੇ ਵਿਚਾਰ ਚਰਚਾ ਸਮਾਪਤ
ਸਮਾਗਮ ’ਚ ਸ਼ਾਮਲ ਔਰਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਸਰਬਜੀਤ ਭੰਗੂ
ਪਟਿਆਲਾ, 30 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਅਤੇ ਅਰਥ ਸ਼ਾਸਤਰ ਵਿਭਾਗ ਵੱਲੋਂ ਖੇਤੀ ਸੈਕਟਰ ਵਿੱਚ ਪੇਂਡੂ ਔਰਤਾਂ ਖ਼ਿਲਾਫ਼ ਹੁੰਦੀ ਸੰਰਚਾਨਤਮਕ ਹਿੰਸਾ ਦੇ ਵਿਸ਼ੇ ’ਤੇ ਕਰਵਾਈ ਗਈ ਦੋ ਰੋਜ਼ਾ ਵਿਚਾਰ-ਚਰਚਾ ਸਮਾਪਤ ਹੋ ਗਈ। ਸੁਸਾਇਟੀ ਫ਼ਾਰ ਪ੍ਰੋਮੋਟਿੰਗ ਪਾਰਟੀਸਿਪੇਟਿਵ ਈਕੋ ਸਿਸਟਮ ਮੈਨੇਜਮੈਂਟ ਅਤੇ ਮਹਿਲਾ ਕਿਸਾਨ ਅਧਿਕਾਰ ਮੰਚ ਦੇ ਸਹਿਯੋਗ ਨਾਲ ਕਰਵਾਈ ਇਸ ਚਰਚਾ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਪੰਜਾਬ ਨਾਲ ਸਬੰਧਿਤ ਨਾਰੀ ਅਧਿਐਨ ਅਤੇ ਨਾਰੀ ਸੰਘਰਸ਼ ਦੇ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ ਡਾ. ਚਰਨਜੀਤ ਕੌਰ ਬਰਾੜ ਨੇ ਕਿਹਾ ਕਿ ਘਰ ਦੇ ਆਮ ਕੰਮਕਾਜ ’ਚ ਔਰਤਾਂ ’ਤੇ ਜ਼ਿਆਦਾ ਕੰਮ ਦੀ ਜ਼ਿੰਮੇਵਾਰੀ ਥੋਪਣਾ ਵੀ ਹਿੰਸਾ ਦਾ ਹੀ ਇੱਕ ਰੂਪ ਹੈ। ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਆਗੂ ਬਹਬਾ ਅਮਨ ਦਿਓਲ ਨੇ ਕਿਹਾ ਕਿ ਮਸ਼ੀਨੀ ਸੱਭਿਆਚਾਰ ਨੇ ਔਰਤਾਂ ਨੂੰ ਖੇਤੀ ਤੋਂ ਤਾਂ ਵਿਹਲਾ ਕਰ ਦਿੱਤਾ ਪਰ ਇਸ ਖੇਤਰ ਦੀਆਂ ਇਹ ਔਰਤਾਂ ਕਿਸੇ ਹੋਰ ਬਦਲਵੇਂ ਰੁਜ਼ਗਾਰ ਖੇਤਰ ਨਾਲ ਨਾ ਜੁੜ ਸਕੀਆਂ ਅਤੇ ਘਰ ਤੱਕ ਮਹਿਦੂਦ ਹੋ ਗਈਆਂ ਹਨ। ਉਨ੍ਹਾਂ ਦਲਿਤ ਔਰਤਾਂ ਦੇ ਦਰਦ ਬਾਰੇ ਵੀ ਗੱਲ ਕੀਤੀ। ਕਿਰਤੀ ਕਿਸਾਨ ਯੂਨੀਅਨ ਦੀ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਮੌਜੂਦਾ ਖੇਤੀ ਮਾਡਲ ਨੇ ਔਰਤ ਦੀ ਸਿਹਤ ਨਾਲ ਸਬੰਧਤ ਬਹੁਤ ਸਾਰੇ ਸੰਕਟ ਪੈਦਾ ਕੀਤੇ ਹਨ। ਫਸਲ ਵੇਚਣ ਅਤੇ ਖਰੀਦਦਾਰੀ ਸਮੇਂ ਫੈਸਲਾ ਲੈਣ ਵਿੱਚ ਔਰਤ ਦੀ ਸ਼ਮੂਲੀਅਤ ਨਹੀਂ ਕਰਵਾਈ ਜਾਂਦੀ। ਔਰਤਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੇ ਅੰਕੜੇ ਵੀ ਠੀਕ ਢੰਗ ਨਾਲ ਸਾਹਮਣੇ ਨਹੀਂ ਆਉਂਦੇ। ਅਰਵਿੰਦਰ ਕੌਰ ਕਾਕੜਾ ਦਾ ਕਹਿਣਾ ਸੀ ਕਿ ਖੇਤੀ ਮਾਡਲ ਨੇ ਔਰਤ ਨੂੰ ਮਾਨਸਿਕ ਤਣਾਅ ਵਾਲੀ ਸਥਿਤੀ ਵੱਲ ਧੱਕਿਆ ਹੈ। ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਅਨੁਪਮਾ ਅਤੇ ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਦੱਸਿਆ ਕਿ ਦੂਜੇ ਦਿਨ ਗੱਲਬਾਤ ਦੇ ਦੋ ਸੈਸ਼ਨ ਕਰਵਾਏ ਗਏ। ਅੰਤਲੇ ਸੈਸ਼ਨ ਵਿੱਚ ਮੈਂਬਰ ਫੂਡ ਕਮਿਸ਼ਨ ਪ੍ਰੀਤੀ ਚਾਵਲਾ, ਪੀਏਯੂ ਤੋਂ ਡਾ. ਗੁਰਉਪਦੇਸ਼ ਕੌਰ, ਸਖੀ ਸੈਂਟਰ ਤੋਂ ਡਾ. ਰੂਪਵੰਤ ਕੌਰ, ਐਡਵੋਕੇਟ ਹਰਮੀਤ ਬਰਾੜ ਅਤੇ ਕਿਰਨਜੀਤ ਕੌਰ ਅਤੇ ਪ੍ਰੋ. ਕੁਲਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਏ। ਇਸ ਸੈਸ਼ਨ ਦਾ ਸੰਚਾਲਨ ਡਾ. ਬਲਦੇਵ ਸਿੰਘ ਸ਼ੇਰਗਿੱਲ ਨੇ ਕੀਤਾ।

Advertisement

Advertisement
Advertisement
Author Image

joginder kumar

View all posts

Advertisement