ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਲੋਪ ਹੋ ਰਹੇ ਵਿਰਾਸਤੀ ਕੋਸ ਮਨਿਾਰ

08:02 AM Jul 19, 2023 IST

ਮੁਖਤਾਰ ਗਿੱਲ
Advertisement

ਦੁਨੀਆਂ ਦੀ ਸਭ ਤੋਂ ਲੰਮੀ ਮੰਨੀ ਜਾਂਦੀ ਸੜਕ ਸ਼ਾਹ ਮਾਰਗ (ਜੀਟੀ ਰੋਡ) ਉੱਤੇ ਕੁੱਝ ਫਾਸਲੇ ’ਤੇ ਸਥਿਤ ਵਿਰਾਸਤੀ ਕੋਸ ਮਨਿਾਰ (ਕੋਹ ਮਨਿਾਰ) ਅੱਜ ਆਪਣੀ ਹੋਂਦ ਬਰਕਰਾਰ ਰੱਖਣ ਲਈ ਜੂਝ ਰਹੇ ਹਨ। ਦਰਅਸਲ ਇਹ ਕੋਸ ਮਨਿਾਰ ਸ਼ੇਰ ਸ਼ਾਹ ਸੂਰੀ ਅਤੇ ਬਾਅਦ ’ਚ ਮੁਗਲ ਸਹਨਿਸ਼ਾਹਾਂ ਨੇ ਸ਼ਾਹੀ ਕਾਫਲਿਆਂ ਨੂੰ ਪੈਂਡੇ ਤੇ ਦਿਸ਼ਾ ਦਾ ਬੋਧ ਕਰਵਾਉਣ ਲਈ ਉਸਾਰੇ ਸਨ। ਚੈੱਕ ਪੋਸਟਾਂ ਨੁਮਾ ਇਨ੍ਹਾਂ ਮਨਿਾਰਾਂ ਕੋਲ ਮੁਸਾਫਰਾਂ ਦੇ ਆਰਾਮ ਲਈ ਸਰਾਵਾਂ, ਪਿਆਸ ਬੁਝਾਉਣ ਵਾਸਤੇ ਠੰਢੇ ਪਾਣੀ ਦੇ ਖੂਹ ਅਤੇ ਛਾਂਦਾਰ ਰੁੱਖ ਹੁੰਦੇ ਸਨ। ਇਸ ਸ਼ਾਹੀ ਮਾਰਗ ਰਾਹੀਂ ਵਪਾਰੀ ਆਦਿ ਆਪਣਾ ਸਾਮਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਲਈ ਇਸ ਸ਼ਾਹ ਮਾਰਗ ਨੂੰ ਵਰਤਦੇ ਸਨ। ਇਹ ਸ਼ਾਹ ਮਾਰਗ ਦਿੱਲੀ, ਆਗਰਾ, ਪੰਜਾਬ ਤੋਂ ਹੁੰਦੇ ਹੋਏ ਅਫਗਾਨਿਸਤਾਨ ਤੇ ਇਰਾਨ ਨਾਲ ਵੀ ਜੁੜਦਾ ਸੀ। ਸ਼ੇਰ ਸ਼ਾਹ ਸੂਰੀ ਨੇ ਇਸ ਸੜਕ ’ਤੇ ਕੋਸ ਮਨਿਾਰਾਂ ਨੂੰ ਮਜ਼ਬੂਤੀ ਦੇਣ ਵਾਸਤੇ ਪੱਕੀ ਜੀਟੀ ਰੋਡ ਦਾ ਨਿਰਮਾਣ ਕਰਵਾਇਆ। ਮੁਗਲ ਬਾਦਸ਼ਾਹਾਂ ਦੇ ਸਮੇਂ ਹਿੰਦੁਸਤਾਨ ’ਚ ਇਮਾਰਤਸਾਜ਼ੀ ਦੀਆਂ ਜੋ ਮਾਣਮੱਤੀਆਂ ਮਿਸਾਲਾਂ ਮੌਜੂਦ ਹਨ, ਉਨ੍ਹਾਂ ਨਾਲ ਇਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਕੁਝ ਇਤਿਹਾਸਕ ਤੇ ਵਿਰਾਸਤੀ ਚਿੰਨ੍ਹ ਲੱਭੇ ਹਨ। ਇਨ੍ਹਾਂ ਚਿੰਨ੍ਹਾਂ ਵਿਚ ਸ਼ੇਰ ਸ਼ਾਹ ਸੂਰੀ ਵੱਲੋਂ ਬਣਵਾਏ ‘ਕੋਸ ਮਨਿਾਰ’ (ਕੋਹ ਮਨਿਾਰ) ਵੀ ਸ਼ਾਮਲ ਹਨ। ਕੋਸ ਮੀਨਾਰ ਜੀਟੀ ਰੋਡ ਦੇ ਨਾਲ ਨਾਲ ਬੰਗਾਲ ਦੇ ਪਿੰਡ ਸੋਨਾਰ ਤੋਂ ਲੈ ਕੇ ਆਗਰਾ, ਮਥੁਰਾ, ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਖੇਤਰਾਂ ਤੋਂ ਹੁੰਦੇ ਹੋਏ ਪਾਕਿਸਤਾਨ ਦੇ ਪਿਸ਼ਾਵਰ ਤਕ ਬਣੇ ਹੋਏ ਹਨ।
ਕੋਸ ਦਾ ਅਰਥ ਕੁਝ ਲੋਕ ਭੂਗੋਲ ਦੀ ਪਛਾਣ ਦੱਸਦੇ ਹਨ। ਪ੍ਰਾਚੀਨ ਸਮੇਂ ਵਿਚ ਮੀਲ ਜਾਂ ਕਿਲੋਮੀਟਰ ਨਹੀ ਹੁੰਦੇ ਸਨ। ਮਾਰਗ ਦੀ ਦੂਰੀ ਕੋਹਾਂ ਨਾਲ ਮਾਪੀ ਜਾਂਦੀ ਸੀ। ਕੋਹ ਜਾਂ ਕੋਸ ਸ਼ਬਦ ਨੂੰ ਦੂਰੀ ਮਾਪਣ ਵਾਲਾ ਇੱਕ ਪੈਮਾਨਾ ਮੰਨਿਆ ਜਾਂਦਾ ਹੈ। ਕੋਸ ਲਗਪਗ ਦੋ ਮੀਲ ਮਤਲਬ ਸਵਾ ਕੁ ਤਿੰਨ ਕਿਲੋਮੀਟਰ ਹੁੰਦਾ ਹੈ। ਹਿੰਦੁਸਤਾਨ ਨੂੰ ਸੁੰਦਰ ਤੇ ਚੌੜੀਆਂ ਸੜਕਾਂ ਦੇਣ ਦਾ ਸਿਹਰਾ ਮੁਗਲ ਸ਼ਹਨਿਸ਼ਾਹ ਸ਼ੇਰ ਸ਼ਾਹ ਸ਼ੂਰੀ ਦੇ ਸਿਰ ਬੱਝਦਾ ਹੈ। ਉਸ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਸ਼ੇਰ ਸ਼ਾਹ ਸੂਰੀ ਮਾਰਗ ਬਣਵਾਇਆ ਸੀ। ਇਸ ਮਾਰਗ ’ਤੇ ਬਣਵਾਏ ਗਏ ਕੋਸ ਮਨਿਾਰਾਂ (ਕੋਹ ਮਨਿਾਰਾਂ) ਦੀ ਬੁਨਿਆਦ ਵਰਗਕਾਰ ਹੈ। ਇਸ ਦਾ ਹੇਠਲਾ ਹਿੱਸਾ ਅੱਠ ਕੋਣੀ ਹੈ। ਇਸ ਤੋਂ ਉਪਰ ਦੇ ਤਿਹਾਈ ਹਿੱਸੇ ਦਾ ਨਿਰਮਾਣ ਗੋਲ ਕੀਤਾ ਗਿਆ ਹੈ, ਜਿਹੜਾ ਉਪਰ ਵਲ ਘੱਟਦਾ ਜਾਂਦਾ ਹੈ। ਇਸ ਤੋਂ ਥੋੜ੍ਹਾ ਉਪਰ ਜਾ ਕੇ ਮਨਿਾਰ ਦਾ ਆਕਾਰ ਗੋਲ ਹੋ ਜਾਂਦਾ ਹੈ। ਇਹ ਕੋਸ ਮਨਿਾਰ ਦੂਰੋਂ ਹੀ ਨਜ਼ਰ ਆ ਜਾਂਦੇ ਹਨ।
ਆਈਨਾ-ਏ-ਅਕਬਰੀ ’ਚ ਅਬੁਲ ਫਜ਼ਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਗਲ ਕਾਲ ’ਚ ਦੇਸ਼ ਵਿਚ 600 ਕੋਸ ਮਨਿਾਰ ਸਨ, ਜਨਿ੍ਹਾਂ ’ਚੋਂ ਹੁਣ ਸਿਰਫ 100 ਕੁ ਦੇ ਕਰੀਬ ਮੌਜੂਦ ਹਨ। ਦੂਰੀ ਅਤੇ ਦਿਸ਼ਾ ਦੀ ਜਾਣਕਾਰੀ ਦੇਣ ਲਈ ਕੋਸ ਮਨਿਾਰਾਂ (ਕੋਹ ਮਨਿਾਰ) ਦਾ ਨਿਰਮਾਣ ਆਪਣੇ ਸਮੇਂ ਦੇ ਸਮਰਾਟ ਸ਼ੇਰ ਸ਼ਾਹ ਸੂਰੀ ਨੇ ਕਰਵਾਇਆ ਸੀ। ਹਾਲਾਂਕਿ ਬਾਅਦ ਵਿੱਚ ਬਾਦਸ਼ਾਹ ਅਕਬਰ ਨੇ ਵੀ ਰਾਜਸਥਾਨ ਦੇ ਅਲਵਰ ’ਚ ਕੋਸ ਮੀਨਾਰਾਂ ਦਾ ਨਿਰਮਾਣ ਕਰਵਾਇਆ। ਹਰਕਾਰੇ ਇਕ ਹੱਥ ਡਾਕ ਤੇ ਦੂਸਰੇ ’ਚ ਘੁੰਗਰੂਆਂ ਵਾਲੀ ਡਾਂਗ ਲੈ ਕੇ ਕੋਸ ਮਨਿਾਰਾਂ ਵਿਚਾਲੇ ਦੌੜਦੇ ਸਨ। 1619 ਈ: ’ਚ ਬਾਦਸ਼ਾਹ ਜਹਾਂਗੀਰ ਨੇ ਆਪਣੇ ਫੌਜਦਾਰ ਬਾਕਿਰ ਹੂਸੈਨ ਨੂੰ ਹੁਕਮ ਦੇ ਕੇ ਆਗਰਾ ਤੋਂ ਲਾਹੌਰ ਤਕ ਕੋਸ ਮਨਿਾਰ (ਕੋਹ ਮਨਿਾਰ) ਬਣਵਾਏ ਸਨ। ਇਨ੍ਹਾਂ ਮਨਿਾਰਾਂ ਦੇ ਨਿਰਮਾਣ ਲਈ ਛੋਟੇ ਤੇ ਪਤਲੇ ਸਾਈਜ਼ ਦੀਆਂ ਸੁਰਖ ਲਾਲ ਇੱਟਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਦੀ ਚਿਣਾਈ ਚੂਨੇ, ਸੁਰਖੀ ਅਤੇ ਸੀਰੇ ਦੀ ਮਿਲਾਵਟ ਨਾਲ ਕਰਵਾਈ ਗਈ ਸੀ। ਇਸ ਮਿਲਾਵਟੀ ਮਿਸ਼ਰਣ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਇਸ ਵਿਚ ਮਾਂਹ ਦੀ ਦਾਲ ਪੀਹ ਕੇ ਮਿਲਾਈ ਜਾਂਦੀ ਸੀ। ਅੰਮ੍ਰਿਤਸਰ ਦੀ ਸਰਹੱਦ ਤੋਂ ਦਿੱਲੀ ਜਾਂਦੀ ਸੜਕ ’ਤੇ ਅਜੇ ਵੀ ਕਿਤੇ ਕਿਤੇ ਇਹ ਕੋਹ ਮਨਿਾਰ ਨਜ਼ਰ ਆਉਂਦੇ ਹਨ। ਇਹ ਮਨਿਾਰ ਉਸ ਸਮੇਂ ਡਾਕ ਭੇਜਣ ਵਾਸਤੇ ਵਰਤੋਂ ’ਚ ਆਉਂਦੇ ਸਨ। ਡਾਕ ਘੋੜਿਆਂ ’ਤੇ ਜਾਂਦੀ ਸੀ। ਇਕ ਮਨਿਾਰ ਤੋਂ ਦੂਸਰੇ ਮਨਿਾਰ ਤਕ ਘੋੜਾ ਦੌੜਦਾ ਸੀ। ਅਗਲੇ ਮਨਿਾਰ ’ਤੇ ਦੂਸਰਾ ਘੋੜਸਵਾਰ ਤਿਆਰ ਬਰ ਤਿਆਰ ਹੁੰਦਾ, ਜੋ ਡਾਕ ਲੈ ਕੇ ਅੱਗੇ ਚੱਲ ਪੈਂਦਾ ਸੀ। ਇਸ ਤਰ੍ਹਾਂ ਦਿੱਲੀ ਕਲਕੱਤੇ ਤਕ ਡਾਕ ਪਹੁੰਚਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਸੀ। ਮੁਗਲ ਹਕੂਮਤ ਵੱਲੋਂ ‘ਸ਼ਾਹੀ ਸੈਨਿਕਾਂ’ ਦੀ ਨਿਯੁਕਤੀ ਕੀਤੀ ਜਾਂਦੀ ਸੀ ਜੋ ਸ਼ਾਹੀ ਸੰਦੇਸ਼ ਪੱਤਰਾਂ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਂਦੇ ਸਨ। ਭਾਰਤ ਵਿਚ ਡਾਕ ਭੇਜਣ ਦੀ ਵਿਵਸਥਾ ਉਸੇ ਸਮੇਂ ਸ਼ੁਰੂ ਹੋਈ ਸੀ ਜਿਸ ਕਰਕੇ ਸ਼ੇਰ ਸ਼ਾਹ ਸੂਰੀ ਨੂੰ ਡਾਕ ਸੇਵਾ ਦਾ ਜਨਮਦਾਤਾ ਵੀ ਮੰਨਿਆ ਜਾਂਦਾ ਹੈ। ਰਾਤਾਂ ਨੂੰ ਰੌਸ਼ਨੀ ਕੀਤੀ ਜਾਂਦੀ ਸੀ ਤਾਂ ਕਿ ਭਟਕੇ ਰਾਹਗੀਰ ਨੂੰ ਰਾਹ ਮਿਲ ਸਕੇ। ਦੇਸ਼ ਵੰਡ ਤੋਂ ਪਹਿਲਾਂ ਇਨ੍ਹਾਂ ਮਨਿਾਰਾਂ ਦੀ ਨਿਸ਼ਾਨਦੇਹੀ ’ਤੇ ਊਠਾਂ ਦੇ ਕਾਫਲੇ ਵੀ ਜਾਂਦੇ ਸਨ।
ਪੰਜਾਬ ’ਚ ਇਹ ਮਨਿਾਰ ਹਿੰਦ-ਪਾਕਿ ਸਰਹੱਦ ’ਤੇ ਸਰਾਏ ਅਮਾਨਤ ਖਾਂ, ਨੂਰਦੀ, ਚੀਮਾ ਕਲਾਂ, ਦੱਖਣੀ ਜਹਾਂਗੀਰ, ਨਕੋਦਰ, ਸ਼ਾਮਪੁਰ, ਸੁਲਤਾਨਪੁਰ ਲੋਧੀ, ਸ਼ੇਰ ਪੁਰ ਕਲਾਂ, ਸਾਹਨੇਵਾਲ ਆਦਿ ਵਿੱਚ ਮੌਜੂਦ ਹਨ। ਅੱਜ ਜ਼ਿਆਦਾਤਰ ਕੋਸ ਮਨਿਾਰ ਖਸਤਾ ਹਾਲਤ ’ਚ ਹਨ। ਹਾਲਾਂਕਿ ਪੁਰਾਤਤਵ ਵਿਭਾਗ ਨੇ ਇਨ੍ਹਾਂ ਕੋਸ ਮਨਿਾਰਾਂ ਨੂੰ ਕੌਮੀ ਯਾਦਗਾਰ ਐਲਾਨਿਆ ਹੋਇਆ ਹੈ। ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ ਪਰ ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਦੀ ਵਜ੍ਹਾ ਕਰਕੇ ਇਹ ਇਤਿਹਾਸਕ ਵਿਰਾਸਤਾਂ ਅਲੋਪ ਹੋਣ ਦੀ ਕਗਾਰ ’ਤੇ ਹਨ। ਕੁਝ ਸਾਲ ਪਹਿਲਾਂ ਹੀ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਪ੍ਰਸ਼ਾਸਨ ਨੇ ਇਨ੍ਹਾਂ ਕੋਸ ਮਨਿਾਰਾਂ ਦੇ ਆਸ-ਪਾਸ ਕੀਤੇ ਨਾਜਾਇਜ਼ ਕਬਜ਼ੇੇ ਹਟਾਏ ਸਨ। ਭਾਰਤੀ ਪੁਰਾਤੱਤਵ ਵਿਭਾਗ ਨੇ ਇਨ੍ਹਾਂ ਕੋਸ ਮਨਿਾਰਾਂ ਨੂੰ ਕੌਮੀ ਸਮਾਰਕ ਐਲਾਨਿਆ ਹੈ ਅਤੇ ਕਾਨੂੰਨ ਦੀ ਧਾਰਾ 1958(24) ਅਨੁਸਾਰ ਇਨ੍ਹਾਂ ਨੂੰ ਹਾਨੀ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ। ਫਿਰ ਵੀ ਅਲੋਪ ਹੋ ਰਹੇ ਵਿਰਾਸਤੀ ਕੋਸ ਮਨਿਾਰਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ।

ਸੰਪਰਕ: 98140-82217

Advertisement

Advertisement
Tags :
ਅਲੋਪਮਿਨਾਰਵਿਰਾਸਤੀ