For the best experience, open
https://m.punjabitribuneonline.com
on your mobile browser.
Advertisement

ਦੇਸ਼ ਦੀ ਵਿਕਾਸ ਗਾਥਾ ਕਾਇਮ: ਸ਼ਕਤੀਕਾਂਤ ਦਾਸ

07:26 AM Sep 06, 2024 IST
ਦੇਸ਼ ਦੀ ਵਿਕਾਸ ਗਾਥਾ ਕਾਇਮ  ਸ਼ਕਤੀਕਾਂਤ ਦਾਸ
ਐੱਫਆਈਬੀਏਸੀ ਦੇ ਉਦਘਾਟਨੀ ਸੈਸ਼ਨ ਦੌਰਾਨ ਹੋਰ ਅਧਿਕਾਰੀਆਂ ਨਾਲ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ। -ਫੋਟੋ: ਪੀਟੀਆਈ
Advertisement

ਮੁੰਬਈ, 5 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਖਪਤ ਅਤੇ ਨਿਵੇਸ਼ ਮੰਗ ’ਚ ਲਗਾਤਾਰ ਸੁਧਾਰ ਨਾਲ ਮੁਲਕ ਦੀ ਵਿਕਾਸ ਗਾਥਾ ਕਾਇਮ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਤੱਕ ਕੀਤੇ ਗਏ ਸੁਧਾਰਾਂ ਨਾਲ ਜ਼ਮੀਨ, ਕਿਰਤ ਅਤੇ ਖੇਤੀ ਬਾਜ਼ਾਰਾਂ ’ਚ ਵੀ ਸੁਧਾਰ ਦੀ ਲੋੜ ਹੈ। ਗਵਰਨਰ ਨੇ ਵਿੱਤੀ ਅਦਾਰਿਆਂ ਨੂੰ ਜੋਖਮ ਨਿਰਧਾਰਿਤ ਮਾਪਦੰਡਾਂ ਨੂੰ ਕਮਜ਼ੋਰ ਕੀਤੇ ਬਿਨਾਂ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਅਤੇ ਐੱਮਐੱਸਐੱਮਈਜ਼ ਮੁਤਾਬਕ ਉਤਪਾਦ ਅਤੇ ਸੇਵਾਵਾਂ ਪੇਸ਼ ਕਰਨ ਲਈ ਵੀ ਕਿਹਾ। ਫਿੱਕੀ ਅਤੇ ਭਾਰਤੀ ਬੈਂਕ ਸੰਘ (ਆਈਬੀਏ) ਵੱਲੋਂ ਸਾਂਝੇ ਤੌਰ ’ਤੇ ਸਾਲਾਨਾ ਐੱਫਆਈਬੀਏਸੀ 2024 ਕਾਨਫਰੰਸ ਦੇ ਉਦਘਾਟਨੀ ਭਾਸ਼ਨ ’ਚ ਦਾਸ ਨੇ ਵਿੱਤੀ ਖੇਤਰ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੀਆਂ ਉਮੀਦਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਵਿਆਪਕ ਆਰਥਿਕ ਅਤੇ ਵਿੱਤੀ ਸਥਿਰਤਾ ਤੇ ਵਿਕਾਸ ਪੱਖੀ ਮਹਿੰਗਾਈ ਦਰ ’ਚ ਤਵਾਜ਼ਨ ਬਣਾ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਅਹਿਮ ਮੁਕਾਮ ’ਤੇ ਹੈ ਅਤੇ ਵੱਖ ਵੱਖ ਖੇਤਰਾਂ ਤੇ ਬਾਜ਼ਾਰਾਂ ’ਚ ਵੱਡੇ ਪੱਧਰ ’ਤੇ ਬਦਲਾਅ ਹੋ ਰਹੇ ਹਨ। -ਪੀਟੀਆਈ

‘ਔਰਤਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਬੈਂਕ’

ਮੁੰਬਈ:

Advertisement

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿੱਤੀ ਸੈਕਟਰ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਲਿੰਗਕ ਖੱਪੇ ਨੂੰ ਪੂਰਨ ’ਚ ਸਹਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੈਂਕ ਔਰਤਾਂ ਨੂੰ ਕਾਰੋਬਾਰ ਕਰਨ ਲਈ ਹੱਲਾਸ਼ੇਰੀ ਦੇਣ। ਗਵਰਨਰ ਨੇ ਕਿਹਾ ਕਿ ਹਰੇਕ ਨਾਗਰਿਕ ਦੀ ਵਿੱਤੀ ਸੇਵਾਵਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਉਨ੍ਹਾਂ ਦੇਸ਼ ’ਚ ਮਹਿਲਾਵਾਂ ਦੀ ਕੰਮ ਵਾਲੀਆਂ ਥਾਵਾਂ ’ਤੇ ਸ਼ਮੂਲੀਅਤ ਆਲਮੀ ਔਸਤ ਨਾਲੋਂ ਬਹੁਤ ਘੱਟ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਲੜਕੀਆਂ ਦੀ ਸਿੱਖਿਆ ’ਚ ਸੁਧਾਰ, ਹੁਨਰ ਵਿਕਾਸ, ਕੰਮ ਵਾਲੀਆਂ ਥਾਵਾਂ ’ਤੇ ਸੁਰੱਖਿਆ ਅਤੇ ਸਮਾਜਿਕ ਪਾਬੰਦੀਆਂ ਖ਼ਤਮ ਕਰਨ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ

Advertisement
Tags :
Author Image

joginder kumar

View all posts

Advertisement