For the best experience, open
https://m.punjabitribuneonline.com
on your mobile browser.
Advertisement

ਦੇਸ਼ ਤੇ ਸੂਬੇ ਦਾ ਵਿਕਾਸ ਸਿਰਫ ਭਾਜਪਾ ਦੇ ਨਾਅਰਿਆਂ ਤੱਕ ਸੀਮਤ: ਸ਼ੈਲਜਾ

10:58 AM May 11, 2024 IST
ਦੇਸ਼ ਤੇ ਸੂਬੇ ਦਾ ਵਿਕਾਸ ਸਿਰਫ ਭਾਜਪਾ ਦੇ ਨਾਅਰਿਆਂ ਤੱਕ ਸੀਮਤ  ਸ਼ੈਲਜਾ
ਪਿੰਡ ਬਾਜੇਕਾਂ ’ਚ ਲੋਕਾਂ ਨੂੰ ਮਿਲਦੇ ਗੋਏ ਕੁਮਾਰੀ ਸ਼ੈਲਜਾ।
Advertisement

ਪ੍ਰਭੂ ਦਿਆਲ
ਸਿਰਸਾ, 10 ਮਈ
ਸਿਰਸਾ ਲੋਕ ਸਭਾ ਸੀਟ ਤੋਂ ਇੰਡੀਆ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅਤੇ ਸੂਬੇ ਦਾ ਵਿਕਾਸ ਸਿਰਫ ਭਾਜਪਾ ਦੇ ਨਾਰਿਆ ਤੱਕ ਸੀਮਤ ਹੈ। ਵਿਕਾਸ ਦੀ ਥਾਂ ’ਤੇ ਧਰਮਾ, ਭਾਸ਼ਾਵਾਂ ਅਤੇ ਜਾਤੀ ਸਮੂਹਾਂ ਦੇ ਲੋਕਾਂ ਵਿਚਕਾਰ ਨਫ਼ਰਤ ਫੈਲਾਈ ਜਾ ਰਹੀ ਹੈ। ਲੋਕਤੰਤਰ ਨੂੰ ਇਸ ਸਰਕਾਰ ਨੇ ਖੋਖਲਾ ਕਰ ਦਿੱਤਾ ਹੈ। ਦੇਸ਼ ਦਾ ਅੰਨਦਾਤਾ ਕਮਜ਼ੋਰ ਹੋ ਗਿਆ ਹੈ। ਇੰਜ ਲਗਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਕਾਂਗਰਸ ਨੇ ਕਿਸਾਨਾਂ ਲਈ ਪੰਜ ਗਾਰੰਟੀਆਂ ਦਾ ਐਲਾਨ ਕੀਤਾ ਹੈ ਅਤੇ ਸਰਕਾਰ ਬਣਦਿਆਂ ਹੀ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ। ਪਿੰਡ ਬਾਜੇਕਾਂ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵਿਚਾਰਧਾਰਾ ਦੀ ਲੜਾਈ ਹੈ, ਭਾਜਪਾ ਧਰਮ ਅਤੇ ਜਾਤ ਦੇ ਨਾਂ ’ਤੇ ਰਾਜਨੀਤੀ ਕਰਕੇ ਲੋਕਾਂ ’ਚ ਪਾੜਾ ਪਾ ਰਹੀ ਹੈ, ਭਾਜਪਾ ਦਾ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਸਿਰਫ ਵਿਕਾਸ ਦੇ ਨਾਅਰੇ ਲਾਉਂਦੀ ਹੈ ਜਦੋਂਕਿ ਕਾਂਗਰਸ ਲੋਕਤੰਤਰ ਤੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਬਚਾਉਣ ਲਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਭਟਕ ਕੇ ਨਸ਼ਿਆਂ ਦੀ ਦਲਦਲ ’ਚ ਫਸ ਰਹੇ ਹਨ। ਕਾਂਗਰਸ ਦੀ ਸਰਕਾਰ ਬਣਨ ਮਗਰੋਂ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਬਿਨਾਂ ਸ਼ਰਤ ਇੱਕ ਲੱਖ ਰੁਪਏ ਪ੍ਰਤੀ ਸਾਲ ਦੇਣ ਲਈ ਮਹਾਲਕਸ਼ਮੀ ਯੋਜਨਾ ਸ਼ੁਰੂ ਕਰਨ ਦਾ ਕਾਂਗਰਸ ਵੱਲੋਂ ਸੰਕਲਪ ਲਿਆ ਗਿਆ ਹੈ। ਇਹ ਰਕਮ ਪਰਿਵਾਰ ਦੀ ਬਜ਼ੁਰਗ ਮਹਿਲਾ ਮੈਂਬਰ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ, ਜੇਕਰ ਪਰਿਵਾਰ ਵਿੱਚ ਕੋਈ ਬਜ਼ੁਰਗ ਔਰਤ ਮੈਂਬਰ ਨਹੀਂ ਹੈ, ਤਾਂ ਇਹ ਰਕਮ ਪਰਿਵਾਰ ਦੇ ਸਭ ਤੋਂ ਬਜ਼ੁਰਗ ਮੈਂਬਰ ਦੇ ਖਾਤੇ ਵਿੱਚ ਭੇਜੀ ਜਾਵੇਗੀ। ਕੇਂਦਰ ਸਰਕਾਰ ਦੀਆਂ ਅੱਧੀ 50 ਫੀਸਦੀ ਨੌਕਰੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇਗਾ। ਕਾਂਗਰਸ ਕਿਸਾਨਾਂ ਲਈ ਪੰਜ ਅਜਿਹੀਆਂ ਗਾਰੰਟੀਆਂ ਲੈ ਕੇ ਆਈ ਹੈ ਜੋ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਦੇਵੇਗੀ। ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇਗਾ ਅਤੇ ਫਸਲਾਂ ਦੇ ਭਾਅ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਦਿੱਤੇ ਜਾਣਗੇ, ਖੇਤੀ ਵਸਤਾਂ ’ਤੇ ਲਗਾਇਆ ਗਿਆ ਜੀਐਸਟੀ ਹਟਾਇਆ ਜਾਵੇਗਾ, ਕਰਜ਼ਾ ਮੁਆਫੀ ਦੀ ਰਕਮ ਨਿਰਧਾਰਤ ਕਰਨ ਲਈ ਖੇਤੀਬਾੜੀ ਕਰਜ਼ਾ ਮੁਆਫੀ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×