For the best experience, open
https://m.punjabitribuneonline.com
on your mobile browser.
Advertisement

ਫਿਰੋਜ਼ਪੁਰ ਹਲਕੇ ਦਾ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ: ਮਾਨ

10:22 AM May 24, 2024 IST
ਫਿਰੋਜ਼ਪੁਰ ਹਲਕੇ ਦਾ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ  ਮਾਨ
ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਵਰਦੇਵ ਸਿੰਘ ਨੋਨੀ ਮਾਨ। -ਫੋਟੋ: ਥਿੰਦ
Advertisement

ਪੱਤਰ ਪ੍ਰੇਰਕ
ਮਮਦੋਟ, 23 ਮਈ
ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਵੱਡੇ ਭਰਾ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਮਾਨ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵੱਲੋਂ ਮਮਦੋਟ ਵਿੱਚ ਭਰਵੀਂ ਚੋਣ ਸਭਾ ਕੀਤੀ ਗਈ। ਇਸ ਦੌਰਾਨ ਵਰਦੇਵ ਸਿੰਘ ਮਾਨ, ਜੋਗਿੰਦਰ ਸਿੰਘ ਜਿੰਦੂ, ਸਾਬਕਾ ਚੇਅਰਮੈਨ ਹਰਚਰਨ ਸਿੰਘ ਵੈਰੜ ਅਤੇ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਕੀਤੇ ਗਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਉਮੀਦਵਾਰ ਦਾ ਸਮਰਥਨ ਕਰਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਵਰਿੰਦਰ ਸਿੰਘ ਵੈਰੜ, ਕਰਨੈਲ ਸਿੰਘ ਹਸਨੇ ਵਾਲਾ, ਯੂਥ ਆਗੂ ਮਨਪ੍ਰੀਤ ਸਿੰਘ, ਬਲਜੀਤ ਸਿੰਘ ਹਸਨੇ ਵਾਲਾ, ਹਰਭੇਜ ਸਿੰਘ ਸਾਹਨ ਕੇ, ਸਾਹਿਬ ਸਿੰਘ, ਸਾਮ ਲਾਲ ਭੋਲੇਵਾਸੀਆ, ਸੁਰਿੰਦਰ ਗਾਬਾ, ਸੰਪੂਰਨ ਸਿੰਘ ਮਲਸੀਆਂ, ਹਰਜਿੰਦਰ ਸਿੰਘ, ਕਰਨੈਲ ਸਿੰਘ, ਰਸਪਾਲ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×