For the best experience, open
https://m.punjabitribuneonline.com
on your mobile browser.
Advertisement

ਯੂਕੇ ਵੱਲੋਂ ਹਾਦਸੇ ’ਚ ਹਲਾਕ ਭਾਰਤੀ ਮੂਲ ਦੀ ਲੜਕੀ ਦੇ ਵੇਰਵੇ ਨਸ਼ਰ

07:02 AM Mar 27, 2024 IST
ਯੂਕੇ ਵੱਲੋਂ ਹਾਦਸੇ ’ਚ ਹਲਾਕ ਭਾਰਤੀ ਮੂਲ ਦੀ ਲੜਕੀ ਦੇ ਵੇਰਵੇ ਨਸ਼ਰ
Advertisement

ਲੰਡਨ: ਇੱਥੋਂ ਦੀ ਮੈਟਰੋਪੋਲਿਟਨ ਪੁਲੀਸ ਨੇ ਨੀਤੀ ਆਯੋਗ ਦੀ ਸਾਬਕਾ ਮੁਲਾਜ਼ਮ ਚੇਸ਼ਠਾ ਕੋਚਰ (33) ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਅੱਜ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਚੇਸ਼ਠਾ ਦੇ ਮਾਪਿਆਂ ਵੱਲੋਂ ਆਪਣੀ ਧੀ ਨੂੰ ਦਿੱਤੀ ਗਈ ਸ਼ਰਧਾਂਜਲੀ ਦੇ ਵੇਰਵੇ ਵੀ ਸਾਂਝੇ ਕੀਤੇ ਹਨ। ਦੱਸਣਾ ਬਣਦਾ ਹੈ ਕਿ ਚੇਸ਼ਠਾ ਉੱਤਰੀ ਲੰਡਨ ਵਿੱਚ ਸਾਈਕਲ ’ਤੇ ਘਰ ਵਾਪਸੀ ਵੇਲੇ ਹਾਦਸਾਗ੍ਰਸਤ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਘਟਨਾ ਦੇ ਇੱਕ ਹਫ਼ਤੇ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਚੇਸ਼ਠਾ ਲੰਡਨ ਸਕੂਲ ਆਫ ਇਕਨਾਮਿਕਸ (ਐਲਐਸਈ) ਵਿਚੋਂ ਪੀਐਚਡੀ ਕਰ ਰਹੀ ਸੀ ਤੇ ਉਸ ਦੀ 19 ਮਾਰਚ ਦੀ ਸ਼ਾਮ ਨੂੰ ਫਰਿੰਗਡਨ ਰੋਡ ਨਾਲ ਜੰਕਸ਼ਨ ਨੇੜੇ ਕਲਰਕਨਵੈੱਲ ਰੋਡ ’ਤੇ ਇੱਕ ਕੂੜਾ ਚੁੱਕਣ ਵਾਲੀ ਗੱਡੀ ਨਾਲ ਟੱਕਰ ਤੋਂ ਬਾਅਦ ਮੌਤ ਹੋ ਗਈ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×