ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਨੇ ਨਿੱਝਰ ਸਬੰਧੀ ਸਵਾਲ ਦਾ ਨਹੀਂ ਦਿੱਤਾ ਸਿੱਧਾ ਜਵਾਬ

07:34 AM Jun 23, 2024 IST

ਵੈਨਕੂਵਰ, 22 ਜੂਨ
ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਜਿੱਥੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਬਾਰੇ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਉੱਥੇ ਹੀ ਨਿੱਝਰ ਦੀ ਹੱਤਿਆ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਖ਼ਤਿਆਰ ਕੀਤੇ ਗਏ ਰੁਖ਼ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਵਿੱਚ ਇਕ ਪੱਤਰਕਾਰ ਫ੍ਰੀਲੈਂਡ ਕੋਲੋਂ ਸਵਾਲ ਕਰ ਰਿਹਾ ਹੈ ਕਿ ਪਿਛਲੀ ਸਰਕਾਰ ਵੱਲੋਂ ਨਿੱਝਰ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਹੁਣ ਉਸ ਨੂੰ ਸਨਮਾਨਿਤ ਕਿਉਂ ਕੀਤਾ ਜਾ ਰਿਹਾ ਹੈ। ਪੱਤਰਕਾਰ ਵੱਲੋਂ ਅਚਾਨਕ ਆਏ ਇਸ ਬਦਲਾਅ ਬਾਰੇ ਸਵਾਲ ਕੀਤਾ ਗਿਆ ਸੀ।
ਫ੍ਰੀਲੈਂਡ ਨੇ ਸਵਾਲ ਦਾ ਜਵਾਬ ਦਿੰਦਿਆਂ ਹਾਲ ਹੀ ਵਿੱਚ ਮਨਾਈ ਗਈ ਨਿੱਝਰ ਦੀ ਬਰਸੀ ਦਾ ਜ਼ਿਕਰ ਕਰਦਿਆਂ ਕੈਨੇਡਾ ਦੀ ਧਰਤੀ ’ਤੇ ਇਕ ਕੈਨੈਡਿਆਈ ਨਾਗਰਿਕ ਦੀ ਹੋਈ ਹੱਤਿਆ ਦੀ ਆਲੋਚਨਾ ਕੀਤੀ। ਉਨ੍ਹਾਂ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰੁਖ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜ਼ਰੂਰੀ ਸੀ ਪਰ ਚੁਣੌਤੀਪੂਰਨ ਵੀ ਸੀ।
ਫ੍ਰੀਲੈਂਡ ਨੇ ਕਿਹਾ, ‘‘ਮੈਂ ਇਹ ਕਹਿ ਕੇ ਸ਼ੁਰੂ ਨਹੀਂ ਕਰਨਾ ਚਾਹੁੰਦੀ ਕਿ ਨਿੱਝਰ ਦੀ ਬਰਸੀ ਹੋਣ ਕਾਰਨ ਇਹ ਇਕ ਉਦਾਸ ਹਫ਼ਤਾ ਸੀ ਪਰ ਇਸ ਦੌਰਾਨ ਮੌਨ ਰੱਖਣਾ ਜ਼ਰੂਰੀ ਸੀ ਤਾਂ ਜੋ ਕੈਨੇਡਾ ਦੀ ਮਿੱਟੀ ’ਤੇ ਇਕ ਕੈਨੇਡਿਆਈ ਨਾਗਰਿਕ ਦੀ ਹੋਈ ਹੱਤਿਆ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਜਾ ਸਕੇ ਅਤੇ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤਯੋਗ ਨਹੀਂ ਹੈ। ਦੂਜਾ, ਮੈਂ ਇਹ ਕਹਿਣਾ ਚਾਹਾਂਗੀ ਕਿ ਮੈਨੂੰ ਪ੍ਰਧਾਨ ਮੰਤਰੀ ’ਤੇ ਕਾਫੀ ਮਾਣ ਹੈ ਕਿ ਉਨ੍ਹਾਂ ਨਿੱਝਰ ਦੀ ਹੱਤਿਆ ਤੋਂ ਬਾਅਦ ਇਕ ਸਖ਼ਤ ਸਟੈਂਡ ਲਿਆ।’’ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਹ ਸਹੀ ਸੀ ਪਰ ਐਨਾ ਆਸਾਨ ਨਹੀਂ ਸੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਇਸ ਸਬੰਧੀ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਨਿੱਝਰ ਦਾ ਨਾਮ ਨੋ-ਫਲਾਈ ਸੂਚੀ ਵਿੱਚ ਹੋਣ ਅਤੇ ਮੌਤ ਤੋਂ ਪਹਿਲਾਂ ਉਸ ਦੇ ਬੈਂਕ ਖਾਤੇ ਫਰੀਜ਼ ਹੋਣ ਦੇ ਬਾਵਜੂਦ ਉਸ ਨੂੰ ਮਰਨ ਉਪਰੰਤ ਸ਼ਰਧਾਂਜਲੀ ਭੇਟ ਕਿਉਂ ਕੀਤੀ ਗਈ। ਉਨ੍ਹਾਂ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾ ਸਾਰਿਆਂ ਨੂੰ ਖਤਰਿਆਂ ਤੋਂ ਬਰਾਬਰ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਟਰੂਡੋ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ। ਉਨ੍ਹਾਂ ਕਿਹਾ, ‘‘ਇਕ ਪ੍ਰਧਾਨ ਮੰਤਰੀ ਲਈ ਇਹ ਕਰਨਾ ਵੱਡੀ ਗੱਲ ਸੀ ਅਤੇ ਮੈਂ ਸੋਚਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇਹ ਜਾਣਦੇ ਹੋਏ ਵਧੇਰੇ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾ ਕੈਨੇਡਾ ਦੇ ਨਾਗਰਿਕਾਂ ਲਈ ਅਤੇ ਕੈਨੇਡਿਆਈ ਲੋਕਾਂ ਦੇ ਕਾਤਲਾਂ ਖ਼ਿਲਾਫ਼ ਖੜ੍ਹੇ ਹੋਣਗੇ।’’ ਇਸ ਦੌਰਾਨ ਉਪ ਪ੍ਰਧਾਨ ਮੰਤਰੀ ਨੇ ਇਸ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ ਕਿ ਨਿੱਝਰ ਦਾ ਨਾਮ ਨੋ-ਫਨਾਈ ਸੂਚੀ ਵਿੱਚ ਕਿਉਂ ਸੀ, ਉਸ ਦੇ ਬੈਂਕ ਖਾਤੇ ਫਰੀਜ਼ ਕਿਉਂ ਕੀਤੇ ਗਏ ਸਨ ਜਾਂ ਅਜਿਹੇ ਵਿਅਕਤੀ ਨੂੰ ਸੰਸਦ ਵਿੱਚ ਸ਼ਰਧਾਂਜਲੀ ਭੇਟ ਕਿਉਂ ਕੀਤੀ ਗਈ। -ਏਐੱਨਆਈ

Advertisement

Advertisement
Advertisement