For the best experience, open
https://m.punjabitribuneonline.com
on your mobile browser.
Advertisement

ਸ਼ਿਮਲਾ ਮਿਰਚ ’ਤੇ ਅਮਰੀਕਨ ਸੁੰਡੀ ਦੇ ਹਮਲੇ ਤੋਂ ਘਬਰਾਇਆ ਖੇਤੀ ਵਿਭਾਗ

07:52 AM Apr 23, 2024 IST
ਸ਼ਿਮਲਾ ਮਿਰਚ ’ਤੇ ਅਮਰੀਕਨ ਸੁੰਡੀ ਦੇ ਹਮਲੇ ਤੋਂ ਘਬਰਾਇਆ ਖੇਤੀ ਵਿਭਾਗ
ਪਿੰਡ ਭੈਣੀਬਾਘਾ ਵਿੱਚ ਨਿਰੀਖਣ ਕਰਦੇ ਖੇਤੀ ਵਿਭਾਗ ਦੇ ਅਧਿਕਾਰੀ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਪਰੈਲ
ਨਰਮੇ ਦੀ ਬਿਜਾਈ ਵਾਲੇ ਦਿਨਾਂ ਦੌਰਾਨ ਮਾਲਵਾ ਪੱਟੀ ਵਿੱਚ ਸ਼ਿਮਲਾ ਮਿਰਚ ਤੇ ਖਰਬੂਜ਼ੇ ਦੀ ਫ਼ਸਲ ਉਤੇ ਅਮਰੀਕਨ ਸੁੰਡੀ ਦੇ ਹਮਲੇ ਨੂੰ ਲੈ ਕੇ ਖੇਤੀ ਵਿਭਾਗ ਘਬਰਾ ਗਿਆ ਹੈ। ਵਿਭਾਗ ਦੇ ਮਾਹਿਰਾਂ ਨੇ ਨਰਮੇ ਦੀ ਬਿਜਾਈ ਤੋਂ ਐਨ ਪਹਿਲਾਂ ਇਸ ਹਮਲੇ ਨੂੰ ਰੋਕਣ ਲਈ ਖੇਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਹੁਣ ਜਦੋਂ ਕਪਾਹ ਪੱਟੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਜ਼ਿਲ੍ਹਾ ਖੇਤੀ ਅਫ਼ਸਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ, ਉਨ੍ਹਾਂ ਦਿਨਾਂ ਵਿੱਚ ਅਮਰੀਕਨ ਸੁੰਡੀ ਦਾ ਹਮਲਾ ਵਿਭਾਗ ਲਈ ਵੱਡੀ ਚੁਣੌਤੀ ਮੰਨਿਆ ਜਾਣ ਲੱਗਿਆ ਹੈ। ਮਾਲਵਾ ਖੇਤਰ ਵਿੱਚ ਕਈ ਸਾਲ ਪਹਿਲਾਂ ਨਰਮਾ ਹੀ ਸਾਉਣੀ ਦੀ ਮੁੱਖ ਫ਼ਸਲ ਹੁੰਦਾ ਸੀ ਅਤੇ ਥੋੜ੍ਹੇ ਰਕਬੇ ਵਿੱਚ ਝੋਨਾ ਲਾਇਆ ਜਾਂਦਾ ਸੀ, ਪਰ ਅਮਰੀਕਨ ਸੁੰਡੀ ਦੇ ਹਰ ਸਾਲ ਹੁੰਦੇ ਹਮਲਿਆਂ ਨਾਲ ਤਬਾਹ ਹੁੰਦੀ ਫ਼ਸਲ ਤੋਂ ਅੱਕੇ ਕਿਸਾਨਾਂ ਨੇ ਨਰਮਾ ਬੀਜਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਹੁਣ ਇਸ ਹਮਲੇ ਤੋਂ ਨਰਮਾ ਬੀਜਣ ਵਾਲੇ ਕਿਸਾਨ ਫਿਕਰਮੰਦ ਹੋ ਗਏ ਹਨ। ਉੱਧਰ ਅਮਰੀਕਨ ਸੁੰਡੀ ਦੇ ਹਮਲੇ ਤੋਂ ਬਾਅਦ ਖੇਤੀ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਵੱਲੋਂ ਸ਼ਿਮਲਾ ਮਿਰਚਾਂ ਉਤੇ ਇਸ ਹਮਲੇ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਦਾ ਸੈਂਪਲ ਭਰ ਕੇ ਭੇਜਣ ਦਾ ਦਾਅਵਾ ਕਰਦਿਆਂ ਸੁੰਡੀ ਨੂੰ ਨਰਮੇ ਦੇ ਫੁੱਲ ਪੈਣ ਤੋਂ ਪਹਿਲਾਂ-ਪਹਿਲਾਂ ਖ਼ਤਮ ਕਰਨ ਦਾ ਭਰੋਸਾ ਦਿੱਤਾ ਹੈ। ਮਾਨਸਾ ਦੇ ਡੀਸੀ ਪਰਮਵੀਰ ਸਿੰਘ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਹਮਲੇ ਵਾਲੇ ਖੇਤਾਂ ਵਿੱਚ ਜਾ ਕੇ ਤੁਰੰਤ ਨਿਰੀਖਣ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Advertisement

Advertisement
Author Image

Advertisement
Advertisement
×